ਰਾਜਸਥਾਨ ਸਰਕਾਰ ਨੇ ਕਿਹਾ, ਪਤੰਜਲੀ ਦੀ ਕੋਰੋਨਿਲ ਵਿਕਣੀ ਨਹੀਂ ਚਾਹੀਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤੰਜਲੀ ਵਲੋਂ ਬਣਾਈ ਗਈ ਕੋਰੋਨਾ ਬਿਮਾਰੀ ਦਵਾਈ ਕੋਰੋਨਿਲ ਦੀ ਰਾਜਸਥਾਨ 'ਚ ਵਿਕਰੀ ਨਹੀਂ ਹੋਵੇਗੀ। ਸੂਬੇ ਦੇ ਸਿਹਤ ਮੰਤਰੀ ਡਾ. ਰਘੂ

Ramdev

ਜੈਪੁਰ, 25 ਜੂਨ : ਪਤੰਜਲੀ ਵਲੋਂ ਬਣਾਈ ਗਈ ਕੋਰੋਨਾ ਬਿਮਾਰੀ ਦਵਾਈ ਕੋਰੋਨਿਲ ਦੀ ਰਾਜਸਥਾਨ 'ਚ ਵਿਕਰੀ ਨਹੀਂ ਹੋਵੇਗੀ। ਸੂਬੇ ਦੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਨੇ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਤੇ ਸਰਕਾਰ ਦੀ ਇਜਾਜ਼ਤ ਦੇ ਬਗ਼ੈਰ ਦਵਾਈ ਤਿਆਰ ਕਰਨਾ ਗ਼ਲਤ ਹੈ, ਇਸ ਲਈ ਸੂਬੇ 'ਚ ਕਿਤੇ ਵੀ ਇਸ ਦੀ ਵਿਕਰੀ ਨਹੀਂ ਹੋਣੀ ਚਾਹੀਦੀ। ਅਜਿਹੇ ਦੋਸ਼ ਹਨ ਕਿ ਪਤੰਜਲੀ ਨੇ ਕੋਰੋਨਿਲ ਨੂੰ ਕੋਰੋਨਾ ਦੀ ਦਵਾਈ ਹੋਣ ਦਾ ਦਾਅਵਾ ਕੀਤਾ ਹੈ।

ਕੋਰੋਨਿਲ ਦੀ ਵਿਕਰੀ ਨਾ ਹੋਵੇ, ਇਸ ਲਈ ਜ਼ਿਲ੍ਹਾ ਹੈੱਡਕੁਆਰਟਰ ਤੇ ਸਿਹਤ ਅਧਿਕਾਰੀ ਨਿਗਰਾਨੀ ਕਰਨਗੇ। ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਵੇਗੀ। ਸੂਬੇ 'ਚ ਪਤੰਜਲੀ ਦੇ ਸਟੋਰਾਂ ਦੀ ਵੀ ਰੈਗੂਲਰ ਨਿਗਰਾਨੀ ਕੀਤੀ ਜਾਵੇਗੀ।  ਡਾ. ਸ਼ਰਮਾ ਨੇ ਅੱਜ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਦਿਵਯ ਫ਼ਾਰਮੇਸੀ ਦੀਆਂ ਹੋਰ ਦਵਾਈਆਂ 'ਤੇ ਵੀ ਨਿਗਰਾਨੀ ਰੱਖੀ ਜਾਵੇ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਜ਼ਰੀਏ ਡਰੱਗਜ਼ ਐਂਡ ਕਾਸਮੈਟਿਕ ਐਕਟ 1940 ਤੇ 1945 ਤਹਿਤ 21 ਅਪ੍ਰੈਲ 2010 ਨੂੰ ਜਾਰੀ ਗਜ਼ਟ ਨੋਟੀਫ਼ਿਕੇਸ਼ਨ ਮੁਤਾਬਕ ਕੇਂਦਰੀ ਆਯੁਸ਼ ਮੰਤਰਾਲੇ ਦੀ ਇਜਾਜ਼ਤ ਦੇ ਬਗ਼ੈਰ ਕੋਰੋਨਾ ਮਹਾਮਾਰੀ ਦੀ ਦਵਾਈ ਦੇ ਰੂਪ 'ਚ ਕੋਈ ਵੀ ਆਯੁਰਵੈਦਿਕ ਦਵਾਈ ਵੇਚੀ ਨਹੀਂ ਜਾ ਸਕਦੀ। ਕੋਰੋਨਾ ਮਹਾਮਾਰੀ ਦੇ ਇਲਾਜ ਦੀ ਦਵਾਈ ਦੇ ਰੂਪ 'ਚ ਕਿਸੇ ਵੀ ਦਵਾਈ ਨੂੰ ਵੇਚੇ ਜਾਣ 'ਤੇ ਵਿਕਰੇਤਾ ਵਿਰੁਧ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।                (ਪੀ.ਟੀ.ਆਈ)