ਲੋਕਤੰਤਰ ਦਾ ਕਤਲ ਕਰਨ ਵਾਲੇ ਅੱਜ ਸਰਕਾਰ ’ਤੇ ਸਵਾਲ ਚੁੱਕ ਰਹੇ ਨੇ: ਜਾਵੜੇਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੇਸ਼ ’ਚ 1975 ’ਚ ਐਮਰਜੈਂਸੀ ਥੋਪੇ ਜਾਣ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ

prakash javadekar

ਨਵੀਂ ਦਿੱਲੀ, 25 ਜੂਨ : ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੇਸ਼ ’ਚ 1975 ’ਚ ਐਮਰਜੈਂਸੀ ਥੋਪੇ ਜਾਣ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਨੇ 45 ਸਾਲ ਪਹਿਲਾਂ ਲੋਕਤੰਤਰ ਦਾ ਕਤਲ ਕੀਤਾ, ਉਹ ਅੱਜ ਸਰਕਾਰ ’ਤੇ ਸਵਾਲ ਚੁੱਕ ਰਹੇ ਹਨ। ਜਾਵੜੇਕਰ ਨੇ ਐਮਰਜੈਂਸੀ ਦੇ ਲਾਗੂ ਹੋਣ ਦੇ 45 ਸਾਲ ਪੂਰੇ ਹੋਣ ’ਤੇ ਵੀਰਵਾਰ ਨੂੰ ਕਿਹਾ, ‘‘ਮੈਂ ਹੈਰਾਨ ਹਾਂ ਕਿ ਜਿਨ੍ਹਾਂ ਨੇ 45 ਸਾਲ ਪਹਿਲਾਂ ਲੋਕਤੰਤਰ ਦਾ ਕਤਲ ਕੀਤਾ, ਉਹ ਅੱਜ ਸਰਕਾਰ ’ਤੇ ਸਵਾਲ ਚੁੱਕ ਰਹੇ ਹਨ। ’’

ਉਨ੍ਹਾਂ ਨੇ ਕਿਹਾ, ‘‘ਜਿਸ ਪਾਰਟੀ ਨੇ ਪੂਰੇ ਤੰਤਰ ਨੂੰ ਕੁਚਲ ਕੇ ਰੱਖ ਦਿਤਾ, ਲੋਕਾਂ ਦੀ ਆਜ਼ਾਦੀ ਨੂੰ ਖੋਹ ਲਿਆ ਅਤੇ ਹਜ਼ਾਰਾਂ ਲੋਕਾਂ, ਖਾਸਕਰ ਵਿਰੋਧੀ ਲੋਕਾਂ, ਨੂੰ ਜੇਲ ਭੇਜ ਦਿਤਾ, ਅੱਜ ਉਹ ਆਜ਼ਾਦੀ ਦੇ ਨਾਰੇ ਬੁਲੰਦ ਕਰ ਰਹੇ ਹਨ।’’ ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਦੇਸ਼ ਕਦੇ ਵੀ ਸਵੀਕਾਰ ਨਹੀਂ ਕਰਗੇਾ। ਜਾਵੜੇਕਰ ਨੇ ਕਿਹਾ, ‘‘25 ਜੂਨ 1975 ਨੂੰ ਕਾਂਰਗਸ ਨੇ ਇਕ ਪ੍ਰਵਾਰ ਨੂੰ ਬਚਾਉਣ ਲਈ ਦੇਸ਼ ’ਤੇ ਐਮਰਜੈਂਸੀ ਥੋਪ ਦਿਤੀ ਸੀ। ਇਸ ਦੇ 45 ਸਾਲ ਬਾਅਦ ਅੱਜ ਵੀ ਕਾਂਗਰਸ ਅਜਿਹਾ ਹੀ ਕਰ ਰਹੀ ਹੈ। ਇਕ ਪ੍ਰਵਾਰ ਨੂੰ ਬਚਾਉਣ ਦਾ ਕੰਮ।     (ਪੀਟੀਆਈ)