ਖਾਣੇ ਵਿਚ ਬਰਾਤੀਆਂ ਨੂੰ ਨਹੀਂ ਮਿਲਿਆ ਮਟਨ, ਗੁੱਸੇ ਵਿਚ ਲਾੜੇ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਸ਼ਤੇਦਾਰ ਦੇ ਪਿੰਡ ਜਾ ਕੇ ਦੁੂਸਰੀ ਕੁੜੀ ਨਾਲ ਲਾੜੇ ਨੇ ਕਰਵਾਇਆ ਵਿਆਹ

Mutton was not found in the food, An angry groom refuses to marry

ਜਾਜਪੁਰ: ਓਡੀਸ਼ਾ ਦੇ ਜਾਜਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ 27 ਸਾਲਾ ਲਾੜੇ ਨੇ ਇੱਥੇ ਵਿਆਹ ਕਰਨ ਤੋਂ ਸਿਰਫ਼ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਬਰਾਤੀਆਂ ਨੂੰ ਖਾਣ ਲਈ ਮਟਨ ਨਹੀਂ (Mutton was not found in the food) ਮਿਲਿਆ ( An angry groom refuses to marry) ਲਾੜੇ ਨੇ ਵਿਆਹ ਦੀ ਰਸਮਾਂ ਵਿਚਾਲੇ ਛੱਡ ਦਿੱਤੀਆਂ ਅਤੇ ਉਸੇ ਰਾਤ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ।

ਖਬਰਾਂ ਅਨੁਸਾਰ ਲਾੜੇ ਦਾ ਨਾਮ ਰਮਾਕਾਂਤ ਪੱਤਰ ਹੈ। ਉਸਦਾ ਵਿਆਹ ਸੁਕਿੰਦਾ ਦੀ ਇਕ ਲੜਕੀ ਨਾਲ ਹੋਣਾ ਸੀ।  ਵਿਆਹ ਵਿਚ ਮਟਨ (Mutton was not found in the food) ਨਾ ਮਿਲ ਕਾਰਨ ਲਾੜਾ ਗੁੱਸੇ ਵਿਚ ( An angry groom refuses to marry)  ਆ ਗਿਆ ਤੇ ਵਿਆਹ ਕਰਵਾਉਣ ਤੋਂ ਉਸਨੇ ਇਨਕਾਰ ਕਰ ਦਿੱਤਾ।  

ਲੜਕੀ ਵਾਲਿਆਂ ਨੇ ਲਾੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲਾੜੇ ਨੇ ਉਹਨਾਂ  ਦੀ ਇਕ ਨਾ ਸੁਣੀ ਤੇ ਆਪਣੇ ਰਿਸ਼ਤੇਦਾਰ ਨਾਲ ਉਸ ਦੇ ਪਿੰਡ ਚਲਾ ਗਿਆ । 
ਉਥੇ ਹੀ ਲਾੜੇ ਨੇ ਉਸੇ ਰਾਤ ਫੁਲਝਾਰਾ ਦੀ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ।

ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਜੇ ਲੜਕੀ ਦੇ ਪੱਖ ਦੇ ਲੋਕ ਪੁਲਿਸ ਨਾਲ ਸੰਪਰਕ ਕਰਦੇ ਹਨ ਤਾਂ ਦੋਸ਼ੀਆਂ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਵੇਗੀ।