ਹੁਣ ਪਹਿਲਵਾਨ ਸੜਕ ਦੀ ਬਜਾਏ ਕੋਰਟ ਵਿਚ ਲੜਨਗੇ ਲੜਾਈ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਤੋਂ ਲਈ ਬ੍ਰੇਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। 

Now the wrestlers will fight in the court instead of on the road

ਨਵੀਂ ਦਿੱਲੀ -  ਭਾਰਤੀ ਕੁਸ਼ਤੀ ਸੰਘ ਅਤੇ ਬ੍ਰਿਜ ਭੂਸ਼ਣ ਸਿੰਘ ਖਿਲਾਫ਼ ਲਗਾਤਾਰ ਅੰਦੋਲਨ ਕਰ ਰਹੇ ਪਹਿਲਵਾਨ ਹੁਣ ਆਪਣੀ ਲੜਾਈ ਸੜਕ ਦੀ ਬਜਾਏ ਕੋਰਟ 'ਚ ਲੜਨਗੇ। ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰਹੇਗੀ ਪਰ ਹੁਣ ਸੜਕ 'ਤੇ ਦੰਗਲ ਨਹੀਂ ਹੋਵੇਗਾ। ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। 

ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਨੇ ਟਵੀਟ ਕਰ ਕੇ ਲਿਖਿਆ ਕਿ 7 ਜੂਨ ਨੂੰ ਸਰਕਾਰ ਨਾਲ ਗੱਲਬਾਤ ਹੋਈ। ਸਰਕਾਰ ਨੇ ਪਹਿਲਵਾਨਾਂ ਨਾਲ ਕੀਤੇ ਵਾਅਦੇ 'ਤੇ ਚੱਲਦਿਆਂ ਮਹਿਲਾ ਕੁਸ਼ਤੀ ਖਿਡਾਰਨਾਂ ਵੱਲੋਂ ਔਰਤਾਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਮਾਮਲੇ 'ਚ ਐੱਫ.ਆਈ.ਆਰ. ਕੀਤੀ,  ਦਿੱਲੀ ਪੁਲਿਸ ਨੇ ਜਾਂਚ ਪੂਰੀ ਕਰਕੇ 15 ਜੂਨ ਨੂੰ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪਹਿਲਵਾਨਾਂ ਦੀ ਕਾਨੂੰਨੀ ਲੜਾਈ ਇਨਸਾਫ਼ ਮਿਲਣ ਤੱਕ ਸੜਕ ’ਤੇ ਆਉਣ ਦੀ ਬਜਾਏ ਅਦਾਲਤ ਵਿਚ ਜਾਰੀ ਰਹੇਗੀ।

ਉਨ੍ਹਾਂ ਅੱਗੇ ਕਿਹਾ ਕਿ "ਕੁਸ਼ਤੀ ਸੰਘ ਦੇ ਸੁਧਾਰ ਦੇ ਸਬੰਧ ਵਿਚ ਨਵੇਂ ਕੁਸ਼ਤੀ ਸੰਘ ਦੀ ਚੋਣ ਦੀ ਪ੍ਰਕਿਰਿਆ ਵਾਅਦੇ ਅਨੁਸਾਰ ਸ਼ੁਰੂ ਹੋ ਗਈ ਹੈ। ਚੋਣ 11 ਜੁਲਾਈ ਨੂੰ ਹੋਣੀ ਹੈ। ਸਰਕਾਰ ਵੱਲੋਂ ਕੀਤੇ ਵਾਅਦੇ ਲਾਗੂ ਹੋਣ ਦੀ ਉਡੀਕ ਕੀਤੀ ਜਾਵੇਗੀ। " ਇਸ ਦੇ ਨਾਲ ਹੀ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਤੋਂ ਕੁਝ ਦਿਨਾਂ ਲਈ ਬ੍ਰੇਕ ਲੈ ਲਿਆ ਹੈ, ਜਿਸ ਦੀ ਜਾਣਕਾਰੀ ਦੋਵਾਂ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ।