Lok Sabha Speaker: ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Lok Sabha Speaker: ਦੂਜੀ ਵਾਰ ਸਪੀਕਰ ਬਣਨ ਦਾ ਬਣਾਇਆ ਰਿਕਾਰਡ

BJP MP Om Birla

Lok Sabha Speaker : ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ। ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਤੀਜੇ ਦਿਨ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਈ ਹੈ ਤੇ ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ। ਦੱਸ ਦਈਏ ਕਿ ਇੰਡੀਆ ਗਠਜੋੜ ਨੇ ਕਾਂਗਰਸੀ ਸਾਂਸਦ ਕੇ, ਸੁਰੇਸ਼ ਨੂੰ ਐੱਨਡੀਏ ਦੇ ਓਮ ਬਿਰਲਾ ਖ਼ਿਲਾਫ਼ ਚੋਣ ਮੈਦਾਨ ਵਿਚ ਉਤਾਰਿਆ ਸੀ। ਇਹ ਇੱਕ ਇਤਿਹਾਸਕ ਪਲ ਹੈ, ਕਿਉਂਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਜਪਾ ਦੇ ਇੱਕ ਹੀ ਵਿਅਕਤੀ ਨੂੰ ਲਗਾਤਾਰ ਦੂਜੀ ਵਾਰ ਸਪੀਕਰ ਚੁਣਿਆ ਗਿਆ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ''ਮੈਂ ਪੂਰੇ ਸਦਨ ਨੂੰ ਵਧਾਈ ਦਿੰਦਾ ਹਾਂ। ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਕਿ ਤੁਸੀਂ ਆਉਣ ਵਾਲੇ ਪੰਜ ਸਾਲਾਂ ਵਿਚ ਸਾਡਾ ਮਾਰਗਦਰਸ਼ਨ ਕਰੋਗੇ, ਤੁਹਾਡੇ ਚਿਹਰੇ 'ਤੇ ਮਿੱਠੀ ਮੁਸਕਰਾਹਟ ਵੀ ਸਦਨ ਨੂੰ ਖੁਸ਼ ਰੱਖਦੀ ਹੈ, 18ਵੀਂ ਲੋਕ ਸਭਾ ਵਿੱਚ ਦੂਜੀ ਵਾਰ ਸਪੀਕਰ ਦਾ ਅਹੁਦਾ ਸੰਭਾਲਣਾ ਆਪਣੇ ਆਪ ਵਿਚ ਇੱਕ ਰਿਕਾਰਡ ਬਣਾਇਆ ਹੈ। 

(For more news apart from  BJP MP Om Birla elected as the Speaker of the 18th Lok Sabha News in Punjabi, stay tuned to Rozana Spokesman)