IRCTC train ticket booking: IRCTC ਅਕਾਊਂਟ ਤੋਂ ਕਿਸੇ ਹੋਰ ਲਈ ਟਿਕਟ ਬੁੱਕ ਕਰਨ ’ਤੇ ਲੱਗੀ ਪਾਬੰਦੀ? ਜਾਣੋ ਪੂਰਾ ਸੱਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਤੁਹਾਡੇ ਮਨ ਵਿਚ ਵੀ ਇਹੀ ਸਵਾਲ ਹੈ ਤਾਂ ਆਓ ਜਾਣਦੇ ਹਾਂ ਕਿ ਇਸ 'ਤੇ IRCTC ਦਾ ਕੀ ਕਹਿਣਾ ਹੈ...

IRCTC train ticket booking rules latest news

IRCTC train ticket booking: ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਲੱਖਾਂ ਲੋਕ ਯਾਤਰਾ ਕਰਦੇ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਸਟੇਸ਼ਨ ਤੋਂ ਟਿਕਟਾਂ ਦੀ ਬਜਾਏ ਆਈਆਰਸੀਟੀਸੀ ਦੀ ਵੈੱਬਸਾਈਟ, ਮੋਬਾਈਲ ਐਪ ਜਾਂ ਥਰਡ ਪਾਰਟੀ ਸਾਈਟ ਤੋਂ ਆਨਲਾਈਨ ਟਿਕਟ ਬੁੱਕ ਕਰਨਾ ਪਸੰਦ ਕਰਦੇ ਹਨ। ਲੋਕ ਅਪਣੀ IRCTC ਆਈਡੀ ਦੀ ਵਰਤੋਂ ਕਰਕੇ ਅਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਟਿਕਟਾਂ ਵੀ ਬੁੱਕ ਕਰਦੇ ਹਨ ਪਰ ਜੇ ਤੁਸੀਂ ਅਪਣੇ ਖਾਤੇ ਜ਼ਰੀਏ ਕਿਸੇ ਹੋਰ ਦੀ ਟਿਕਟ ਬੁੱਕ ਕਰਵਾਉਂਦੇ ਹੋ ਤਾਂ ਕੀ ਤੁਸੀਂ ਜੇਲ੍ਹ ਜਾ ਸਕਦੇ ਹੋ?

ਜੇਕਰ ਤੁਹਾਡੇ ਮਨ ਵਿਚ ਵੀ ਇਹੀ ਸਵਾਲ ਹੈ ਤਾਂ ਆਓ ਜਾਣਦੇ ਹਾਂ ਕਿ ਇਸ 'ਤੇ IRCTC ਦਾ ਕੀ ਕਹਿਣਾ ਹੈ...

ਦਰਅਸਲ ਆਈਆਰਸੀਟੀਸੀ 'ਤੇ ਖਾਤਾ ਰੱਖਣ ਵਾਲਾ ਕੋਈ ਵੀ ਵਿਅਕਤੀ ਦੂਜਿਆਂ ਲਈ ਈ-ਟਿਕਟ ਪ੍ਰਾਪਤ ਕਰ ਸਕਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਉਪਨਾਮਾਂ ਕਾਰਨ ਈ-ਟਿਕਟ ਬੁਕਿੰਗ 'ਤੇ ਪਾਬੰਦੀ ਬਾਰੇ ਖ਼ਬਰਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ। ਰੇਲ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿਤੀ।

ਸੋਸ਼ਲ ਮੀਡੀਆ 'ਐਕਸ' 'ਤੇ ਇਕ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੀ ਵੈੱਬਸਾਈਟ 'ਤੇ ਖਾਤਾ ਰੱਖਣ ਵਾਲਾ ਵਿਅਕਤੀ ਅਪਣੇ ਅਕਾਊਂਟ ਤੋਂ ਵੱਖ-ਵੱਖ ਉਪਨਾਮਾਂ ਨਾਲ ਦੂਜਿਆਂ ਲਈ ਟਿਕਟ ਬੁੱਕ ਨਹੀਂ ਕਰ ਸਕਦਾ।

ਸੋਸ਼ਲ ਮੀਡੀਆ 'ਤੇ ਇਕ ਪੋਸਟ ਇਸ ਸਬੰਧ ਵਿਚ ਰੇਲਵੇ ਦੇ ਬੁਲਾਰੇ ਨੇ ਕਿਹਾ, "ਵੱਖ-ਵੱਖ ਉਪਨਾਮਾਂ ਕਾਰਨ ਈ-ਟਿਕਟਾਂ ਦੀ ਬੁਕਿੰਗ 'ਤੇ ਪਾਬੰਦੀ ਬਾਰੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਖ਼ਬਰਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ।"

ਬੁਲਾਰੇ ਨੇ ਕਿਹਾ ਕਿ ਆਈਆਰਸੀਟੀਸੀ ਦੀ ਵੈੱਬਸਾਈਟ 'ਤੇ ਰੇਲਵੇ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨਾਲ ਸਬੰਧਤ ਜਾਣਕਾਰੀ ਜਨਤਕ ਤੌਰ 'ਤੇ ਉਪਲਬਧ ਹੈ। ਭਾਰਤੀ ਰੇਲਵੇ ਦੇ ਅਨੁਸਾਰ, ਕੋਈ ਵੀ ਅਪਣੇ ਵਿਅਕਤੀਗਤ ਉਪਭੋਗਤਾ ਆਈਡੀ ਦੁਆਰਾ ਦੋਸਤਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਟਿਕਟਾਂ ਬੁੱਕ ਕਰ ਸਕਦਾ ਹੈ।

ਬੁਲਾਰੇ ਨੇ ਦਸਿਆ ਕਿ ਕਿਸੇ ਵਿਅਕਤੀ ਦੇ ਖਾਤੇ ਤੋਂ ਹਰ ਮਹੀਨੇ 12 ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ ਅਤੇ ਜੇਕਰ ਖਾਤਾ ਆਧਾਰ ਨਾਲ ਪ੍ਰਮਾਣਿਤ ਹੈ, ਤਾਂ ਉਹ ਵਿਅਕਤੀ ਹਰ ਮਹੀਨੇ 24 ਟਿਕਟਾਂ ਬੁੱਕ ਕਰ ਸਕਦਾ ਹੈ, ਬਸ਼ਰਤੇ ਹਰੇਕ ਟਿਕਟ 'ਤੇ ਘੱਟੋ-ਘੱਟ ਇਕ ਯਾਤਰੀ ਦਾ ਆਧਾਰ ਪ੍ਰਮਾਣਿਤ ਹੋਵੇ।

ਬੁਲਾਰੇ ਨੇ ਕਿਹਾ, "ਵਿਅਕਤੀਗਤ ਉਪਭੋਗਤਾ ਆਈਡੀ 'ਤੇ ਬੁੱਕ ਕੀਤੀਆਂ ਟਿਕਟਾਂ ਵਪਾਰਕ ਵਿਕਰੀ ਲਈ ਨਹੀਂ ਹਨ ਅਤੇ ਅਜਿਹਾ ਕਰਨਾ ਰੇਲਵੇ ਐਕਟ, 1989 ਦੀ ਧਾਰਾ 143 ਦੇ ਤਹਿਤ ਅਪਰਾਧ ਹੈ।"