ਦਿੱਲੀ ਸਮੇਤ ਕਈ ਸੂਬਿਆਂ `ਚ ਭਾਰੀ ਬਾਰਿਸ਼, ਜਨ-ਜੀਵਨ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਰੱਖ ਦਿਤਾ ਹੈ। ਦੇਸ਼ ਦੇ ਸਾਰਿਆਂ ਸੂਬਿਆਂ `ਚ ਹੀ ਲਗਾਤਰ ਬਾਰਿਸ਼ ਹੋ ਰਹੀ

heavy rain in delhi

ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਰੱਖ ਦਿਤਾ ਹੈ। ਦੇਸ਼ ਦੇ ਸਾਰਿਆਂ ਸੂਬਿਆਂ `ਚ ਹੀ ਲਗਾਤਰ ਬਾਰਿਸ਼ ਹੋ ਰਹੀ ਹੈ।  ਦਸ ਦੇਈਏ ਕੇ ਕਈ ਥਾਵਾਂ `ਤੇ ਬਾਰਿਸ਼ ਆਉਣ ਨਾਲ ਹੜ ਦੀ ਸੰਭਾਵਨਾ ਬਣ ਗਈ ਹੈ। ਜਿਸ ਨਾਲ ਲੋਕਾਂ ਦੀ ਜਾਨ ਅਤੇ ਮਾਲ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ।  ਤੁਹਾਨੂੰ ਦਸ ਦੇਈਏ ਕੇ ਪਿਛਲੇ ਕੁਝ ਦਿਨ ਪਹਿਲਾ ਚੇਨਈ ਤੇ ਫਿਰ ਗਾਜ਼ੀਆਬਾਦ `ਚ ਇਮਾਰਤ ਡਿੱਗਣ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ।

ਜਿਸ ਦੌਰਾਨ ਕਫੀ ਨੁਕਸਾਨ ਹੋਇਆ। ਦਸਿਆ ਜਾ ਰਿਹਾ ਹੈ ਕੇ ਕੁਝ ਦਿਨਾਂ ਤੋਂ ਦਿੱਲੀ ਐਨਸੀਆਰ ਅਤੇ ਪੰਜਾਬ ਸਮੇਤ ਕਈ ਰਾਜਾਂ ਵਿਚ ਕਾਫੀ ਮੂਸਲਾਧਾਰ ਬਾਰਿਸ਼ ਹੋ ਰਹੀ ਹੈ।  ਐਨਸੀਆਰ ਦੇ ਨੋਏਡਾ , ਗਰੇਟਰ ਨੋਏਡਾ ਅਤੇ ਗਾਜੀਆਬਾਦ ਵਿਚ ਸਵੇਰੇ 6 ਵਜੇ ਤੋਂ ਤੇਜ ਬਾਰਿਸ਼ ਹੋ ਰਹੀ ਹੈ ਤਾਂ ਉਥੇ ਹੀ ਦਿੱਲੀ , ਗੁਡ਼ਗਾਂਵ ਅਤੇ ਫਰੀਦਾਬਾਦ ਵਿਚ ਸਵੇਰੇ 7 ਵਜੇ ਤੋਂ ਬਾਰਿਸ਼ ਰਹੀ ਹੈ । ਤੁਹਾਨੂੰ ਦਸ ਦੇਈਏ ਕੇ ਇਸ ਬਾਰਿਸ਼ ਦੇ ਕਾਰਨ ਸ਼ਹਿਰ ਦੇ ਕਈ ਹਿਸਿਆਂ `ਚ ਪਾਣੀ ਭਰ ਗਿਆ ਹੈ।

ਜਿਸ ਨਾਲ ਟ੍ਰੈਫਿਕ ਜਾਮ ਹੋ ਰਿਹਾ ਹੈ।  ਲੋਕਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਆਵਾਜਾਈ ਪ੍ਰਭਾਵਿਤ ਹੋਈ ਹੈ ਉਤੇ ਹੀ ਜਨ ਜੀਵਨ `ਤੇ ਵੀ ਇਸ ਬਾਰਿਸ਼ ਕਾਰਨ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਰਾਜਧਾਨੀ ਦਿਲੀ ਅਤੇ ਆਸਪਾਸ ਦੇ ਇਲਾਕਿਆਂ `ਚ ਪਾਣੀ ਭਰ ਗਿਆ ਹੈ ਜਿਸ ਨਾਲ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ। ਤੁਹਾਨੂੰ ਦਸ ਦੇਈਏ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਨਾਲ ਬਾਰਿਸ਼ ਦਾ ਅਸਰ ਪੰਜਾਬ `ਚ ਵੀ ਦੇਖਣ ਨੂੰ ਮਿਲਿਆ ਹੈ। 

ਪੰਜਾਬ ਦੇ ਵੀ ਕਈ ਜਿਲਿਆਂ ਵਿਚ ਵੀ ਸਵੇਰੇ 5 ਵਜੇ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ। ਪੰਜਾਬ ਦੇ ਲੁਧਿਆਣਾ, ਮੋਗਾ ਅਤੇ ਜਲੰਧਰ ਜਿਲਿਆਂ `ਚ ਬਾਰਿਸ਼ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਲੁਧਿਆਣਾ `ਚ ਤਾ ਦੇਰ ਰਾਤ ਤੋਂ ਹੀ ਮੀਹ ਪੈ ਰਿਹਾ ਹੈ। ਮੀਂਹ ਹੋ ਰਹੀ ਹੈ ।  ਤੁਹਾਨੂੰ ਦਸ ਦੇਈਏ ਕੇ  ਮੌਸਮ ਵਿਭਾਗ ਦਾ ਕਹਿਣਾ ਹੈ ਕੇ 30 ਜੁਲਾਈ ਤੱਕ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਸਕਾਈਮੇਟ ਨੇ ਵੀ ਸੰਭਾਵਨਾ ਜਤਾਈ ਹੈ ਕਿ ਅਗਲੇ 24 ਘੰਟਿਆਂ  ਦੇ ਦੌਰਾਨ ਮੱਧ  ਪ੍ਰਦੇਸ਼ ਵਿੱਚ ਵੀ ਭਾਰੀ ਬਾਰਿਸ਼ ਹੋਣ ਦੀ ਉਂਮੀਦ ਹੈ । ਪੂਰਵੀ ਰਾਜਸਥਾਨ , ਗੁਜਰਾਤ ਦੇ ਕੁੱਝ ਹਿੱਸਿਆਂ,  ਉਪ - ਹਿਮਾਲਈ ਪੱਛਮ ਬੰਗਾਲ ,  ਸਿੱਕਿਮ ,  ਅਸਮ , ਨਾਗਾਲੈਂਡ ,  ਜੰਮੂ - ਕਸ਼ਮੀਰ  ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਨਾਲ ਹੀ ਉਤਰਾਖੰਡ , ਪੰਜਾਬ , ਹਰਿਆਣੇ ਦੇ ਕੁੱਝ ਹਿੱਸਿਆਂ ,  ਦਿੱਲੀ ,  ਕਰਨਾਟਕ ਅਤੇ ਕੇਰਲ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।