'ਹਰਿਆਣਾ 'ਚ ਪੁਲਿਸ ਭਰਤੀਆਂ ਜਲਦ ਹੋਣਗੀਆਂ'
ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ 7 ਹਜ਼ਾਰ ਪੁਲਿਸ ਸਿਪਾਹੀ ਅਤੇ 450 ਸਬ ਇੰਸਪੈਕਟਰ ਅਤੇ ਗਰੁੱਪ ਡੀ ਦੀ 38 ਹਜ਼ਾਰ ਭਰਤੀਆਂ ...
ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ 7 ਹਜ਼ਾਰ ਪੁਲਿਸ ਸਿਪਾਹੀ ਅਤੇ 450 ਸਬ ਇੰਸਪੈਕਟਰ ਅਤੇ ਗਰੁੱਪ ਡੀ ਦੀ 38 ਹਜ਼ਾਰ ਭਰਤੀਆਂ ਜਲਦੀ ਹੋਣਗੀਆਂ। ਇਸ ਤਰ੍ਹਾ ਜਲਦੀ ਹੀ 700 ਤੋਂ 800 ਪਿੰਡ ਸਕੱਤਰ ਦੀ ਵੀ ਭਰਤੀਆਂ ਕੀਤੀਆਂ ਜਾਣਗੀਆਂ।ਮੁੱਖ ਮੰਤਰੀ ਦੇਰ ਸ਼ਾਮ ਇਕ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੈ ਕਿਹਾ ਕਿ 24 ਹਜ਼ਾਰ ਭਰਤੀਆਂ ਹੋ ਚੁੱਕੀਆਂ ਹਨ। 22 ਹਜ਼ਾਰ ਭਰਤੀਆਂ ਚਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਐਚ.ਪੀ.ਐਸ.ਸੀ. ਨੇ 1900 ਭਰਤੀਆਂ ਪਹਿਲੀ ਵਾਰ ਇਕ ਸਾਲ ਵਿਚ ਕੀਤੀਆਂ ਹਨ, ਅੱਜ ਤਕ ਕਦੀ ਕਿਸੇ ਸਰਕਾਰ ਦੇ ਸਮੇਂ ਵਿਚ ਇੰਨ੍ਹੀਆਂ ਭਰਤੀਆਂ ਇਕ ਸਾਲ ਵਿਚ ਕਦੀ ਨਹੀਂ ਹੋਈਆਂ।
ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰੀ ਭਰਤੀਆਂ ਮੈਰਿਟ ਦੇ ਆਧਾਰ 'ਤੇ ਹੁੰਦੀਆਂ ਹਨ, ਜਿਸ ਨਾਲ ਅੱਜ ਜਨਤਾ ਵਿਚ ਸਿਸਟਮ ਦੇ ਲਈ ਭਰੋਸਾ ਵਧਿਆ ਹੈ। ਫ਼ਿਰ ਵੀ ਜੋ ਲੋਕ ਗ਼ਲਤ ਕਰਦੇ ਹਨ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ। ਕੁੱਝ ਸਮੇਂ ਪਹਿਲਾਂ ਇਕ ਗਰੋਹ ਨੂੰ ਫ਼ੜਿਆ, ਉਨ੍ਹਾਂ ਨੂੰ ਸਜ਼ਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਕੋਈ ਗ਼ਲਤ ਕੰਮ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਚ ਲਗਭਗ 2200 ਪਿੰਡ ਸਕੱਤਰਾਂ ਦੇ ਅਹੁਦੇ ਹਨ ਅਤੇ ਇਨ੍ਹਾਂ ਅਹੁਦਿਆਂ ਨੂੰ ਕਲਸਟਰ ਦੇ ਅਨੁਸਾਰ ਨਿਯੁਕਤ ਕੀਤਾ ਗਿਆ ਹੈ, ਪਰ ਸਰਕਾਰ ਇਸ 'ਤੇ ਵਿਚਾਰ ਕਰ ਰਹੀ ਹੈ ਕਿ ਹਰੇਕ 2 ਪਿੰਡ ਦੇ ਉੱਪਰ ਇਕ ਪਿੰਡ ਸਕੱਤਰ ਨਿਯੁਕਤ ਹੋਵੇ ਅਤੇ ਉਸ ਦੀ ਵਿਦਿਅਕ ਯੋਗਤਾ ਵਿਚ ਵੀ ਵਾਧਾ ਹੋਣਾ ਚਾਹੀਦਾ ਹੈ। ਇਸ ਤਰ੍ਹਾ ਜਲਦੀ ਹੀ 700 ਤੋਂ 800 ਪਿੰਡ ਸਕੱਤਰਾਂ ਦੀਆਂ ਭਰਤੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਰੁਜਗਾਰ ਦੇ ਨਾਤੇ ਨਾਲ ਇਨਵੈਸਟਰ ਸਮਿਟ ਕੀਤੀ ਗਈ, ਜਿਸ ਵਿਚ 350 ਐਮ.ਓ.ਯੂ. ਹੋਏ, ਜਿਸ ਵਿੱਚੋਂ 150 ਐਮ.ਓ.ਯੂ. ਧਰਾਤਲ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਕਸ਼ਮ ਯੋਜਨਾ ਨਾਂਅ ਤੋਂ ਇਕ ਅਨੋਖੀ ਯੋਜਨਾ ਸ਼ੁਰੂ ਕੀਤੀ ਜਿਸ ਦੇ ਤਹਿਤ ਗ੍ਰੈਜੂਏਟ ਬੇਰੁਜਗਾਰਾਂ ਨੂੰ 100 ਘੰਟੇ ਕੰਮ ਕਰਨ ਦੇ ਬਦਲੇ ਵਿਚ 9 ਹਜ਼ਾਰ ਰੁਪਏ ਦਿੰਦੇ ਹਨ, ਤਾਂ ਜੋ ਉਹ ਹੋਰ ਮੁਕਾਬਲੇ ਪ੍ਰੀਖਿਆ ਅਤੇ ਸਵੈ ਰੁਜ਼ਗਾਰ ਦੇ ਲਈ ਆਪਣੇ ਆਪ ਨੂੰ ਸਕਸ਼ਮ ਬਣਾ ਸਕਣ। ਹੁਣ ਤਕ ਸਕਸ਼ਮ ਯੋਜਨਾ ਦੇ ਤਹਿਤ 42 ਹਜ਼ਾਰ ਲੋਕਾਂ ਨੂੰ ਕੰਮ ਦੇ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਈਜ ਆਫ਼ ਡੂਇੰਗ ਬਿਜਨੈਸ ਰੈਕਿੰਗ ਵਿਚ ਹਰਿਆਣਾ 2014 ਵਿਚ 14ਵੇਂ ਨੰਬਰ 'ਤੇ ਸੀ। ਸਾਡੇ ਲਗਾਤਾਰ ਕੀਤੇ ਗਏ ਯਤਨਾਂ ਨਾਲ ਅੱਜ ਹਰਿਆਣਾ ਉੱਤਰ ਭਾਰਤ ਵਿਚ ਨੰਬਰ 1 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਿਕਾਸ ਦੇ ਨਾਲ-ਨਾਲ ਸਮਾਜਕ ਵਿਕਾਸ ਦੇ ਵੀ ਕੰਮ ਕੀਤੇ ਹਨ। ਬੇਟੀ ਬਚਾਓ-ਬੇਟੀ ਪੜ੍ਹਾਓ ਇਸ ਦਾ ਵੱਡਾ ਉਦਾਹਰਣ ਹੈ। ਸਾਲ 2012 ਵਿਚ ਲਿੰਗਨੁਪਾਤ 830 ਸੀ ਉਹ ਅੱਜ 922 ਤਕ ਪਹੁੰਚ ਗਿਆ ਹੈ।