ਸਿੱਖ ਸਮਾਜ ਵਲੋਂ ਜਲਦ ਹੀ ਵਿਸ਼ਾਲ ਜਨਸਭਾ ਕੀਤੀ ਜਾਵੇਗੀ: ਅਰੋੜਾ
ਅੱਜ ਕਰਨਾਲ ਵਿਖੇ ਸਿੱਖ ਸਮਾਜ ਦੀਆਂ ਜਥੇਬਦੀਆਂ ਦੇ ਆਗੂਆਂ ਵਲੋਂ ਇਕ ਅਹਿਮ ਮੀਟਿੰਗ ਹਰਿਆਣਾ ਸਿੱਖ ਗੁ. ਪ੍ਰਬੰਦਕ ਕਮੇਟੀ ਦੇ ਸਾਬਕਾ ਯੁਵਾ ਸੂਬਾ ...
ਕਰਨਾਲ, ਅੱਜ ਕਰਨਾਲ ਵਿਖੇ ਸਿੱਖ ਸਮਾਜ ਦੀਆਂ ਜਥੇਬਦੀਆਂ ਦੇ ਆਗੂਆਂ ਵਲੋਂ ਇਕ ਅਹਿਮ ਮੀਟਿੰਗ ਹਰਿਆਣਾ ਸਿੱਖ ਗੁ. ਪ੍ਰਬੰਦਕ ਕਮੇਟੀ ਦੇ ਸਾਬਕਾ ਯੁਵਾ ਸੂਬਾ ਪ੍ਰਧਾਨ ਅਮਿੰਦਰ ਸਿੰਘ ਅਰੋੜਾ ਦੇ ਨਿਜੀ ਦਫ਼ਤਰ ਵਿਚ ਹੋਈ। ਜਿਸ ਵਿਚ ਹਰਿਆਣਾ ਸੂਬੇ ਦੇ ਸਿੱਖਾ ਦਾ ਰਾਜਨੀਤਕ ਪੱਖੋਂ ਕਮਜ਼ੋਰ ਹੋਣਾ ਅਤੇ ਸਿੱਖਾਂ ਦੀ ਸਰਕਾਰਾਂ ਵਲੋਂ ਕੀਤੀ ਜਾ ਰਹੀ ਅਣਦੇਖੀ ਤੇ ਵਿਚਾਰ ਕੀਤਾ ਗਿਆ,
ਜਿਸ ਵਿਚ ਸੰਤ ਸਿਪਾਹੀ ਲਹਿਰ ਦੇ ਪ੍ਰਧਾਨ ਮਨਮੋਹਨ ਸਿੰਘ ਡਬਰੀ ਤੇ ਲਬਾਣਾ ਸਿੱਖ ਬਿਰਾਦਰੀ ਦੇ ਪ੍ਰਧਾਨ ਜਰਨੇਲ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਹਰਿਆਣਾ ਦੇ ਸਿੱਖ ਸਮਾਜ ਵਿਚ ਅਪਾਸੀ ਇਕਜੁਟਤਾ ਨਾ ਹੋਣ ਕਾਰਨ ਸਿੱਖ ਸਮਾਜ ਰਾਜਨੀਤੀ ਪੱਖੋਂ ਪੱਛੜ ਗਿਆ ਹੈ ਅਤੇ ਸਮੇਂ ਦਿਆਂ ਸਰਕਾਰਾਂ ਨੇ ਇਸ ਦਾ ਫ਼ਾਇਦਾ ਚੁਕ ਦੇ ਹੋਏ ਸਿੱਖਾ ਦੀ ਹਮੇਸ਼ਾ ਅਣਦੇਖੀ ਕੀਤੀ ਹੈ।
ਇਸ ਮੌਕੇ ਅਮਰਜੀਤ ਸਿੰਘ ਵੜੈਚ, ਰਾਮਗੜੀਆਂ ਬਿਰਾਦਰੀ ਦੇ ਇਕਬਾਲ ਸਿੰਘ , ਬਲਬੀਰ ਸਿੰਘ ਸਾਬਕਾ ਸਰਪੰਚ ਪਿੰਡ ਬਾਸ਼ਾ ਤੇ ਕੁਲਦੀਪ ਸਿੰਘ ਨੇ ਅਪਣੇ ਵਿਚਾਰ ਰਖਦੇ ਹੋਏ ਕਿਹਾ ਕਿ ਸਿੱਖ ਸਮਾਜ ਦਾ ਤਾਣਾ ਬਾਣਾ ਵਿਗੜਦਾ ਜਾ ਰਿਹਾ ਹੈ। ਇਸ ਮੌਕੇ ਅਮਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਸਿੱਖ ਸਮਾਜ ਨੂੰ ਇਕਜੁਟ ਕਰਨਾ ਸਮੇਂ ਦੀ ਲੋੜ ਹੈ ਜਿਸ ਦੀ ਕਰਨਾਲ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸਿੱਖ ਸਮਾਜ ਵਲੋਂ ਜਲਦ ਹੀ ਇਕ ਵਿਸ਼ਾਲ ਜਨਸਭਾ ਕੀਤੀ ਜਾਵੇਗੀ।
ਜਿਸ ਵਿਚ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਸਿੱਖ ਸਮਾਜ ਨੂੰ ਰਾਜਨੀਤਕ ਪੱਖੋਂ ਮਜ਼ਬੂਤ ਕੀਤਾ ਜਾਵੇਗਾ। ਜਿਸ ਲਈ 28 ਜੁਲਾਈ ਨੂੰ ਗੁ. ਭਾਈ ਲਾਲੋ ਜੀ ਕੈਂਥਲ ਰੋਡ ਵਿਖੇ ਇਲਾਕੇ ਦੇ ਸਿੱਖ ਸਮਾਜ ਵਲੋਂ ਵਿਸ਼ੇਸ਼ ਮੀਟਿੰਗ ਕੀਤੀ ਜਾਵੇ। ਜਿਸ ਵਿਚ ਸਾਰੀਆਂ ਸਿੱਖ ਸਮਾਜ ਤੇ ਜਥੇਬਦੀਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਜਥੇਬਦੀ ਨੂੰ ਮੀਟਿੰਗ ਵਿਚ ਅਪਣੇ ਵਿਚਾਰ ਰੱਖਣ ਛੋਟ ਹੋਵੇਗੀ ਹੈ
ਤਾਂ ਜੋ ਸਿੱਖ ਸਮਾਜ ਨੂੰ ਬਣਦਾ ਹਕ ਮਿਲ ਸਕੇ। ਇਸ ਮੌਕੇ ਮਨਮੋਹਨ ਸਿੰਘ ਡਬਰੀ, ਜਗਜੀਤ ਸਿੰਘ, ਰਨਜੀਤ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬਲਬੀਰ ਸਿੰਘ, ਜਜਦੇਵ ਸਿੰਘ, ਬਲਵਿੰਦਰ ਸਿੰਘ, ਸੰਜੈ ਬਰਤਾ ਅਤੇ ਹੋਰ ਮੌਜੂਦ ਸਨ।