ਅਮਰੀਕਾ ਵੀਜ਼ਾ ਧੋਖਾਧੜੀ ਮਾਮਲੇ 'ਚ ਚੀਨੀ ਖੋਜਕਰਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਦੀ ਇਕ ਖੋਜਕਰਤਾ ਨੂੰ ਚੀਨੀ ਫ਼ੌਜ ਨਾਲ ਸਬੰਧਾਂ ਦੀ ਜਾਣਕਾਰੀ ਵੀਜ਼ਾ ਅਰਜ਼ੀ ਵਿਚ ਨਾ ਦੇਣ ਦੇ ਦੋਸ਼ ਵਿਚ ਉੱਤਰੀ

Chinese researcher arrested in US visa fraud case

ਸਾਨ ਫਰਾਂਸਿਸਕੋ, 25 ਜੁਲਾਈ : ਚੀਨ ਦੀ ਇਕ ਖੋਜਕਰਤਾ ਨੂੰ ਚੀਨੀ ਫ਼ੌਜ ਨਾਲ ਸਬੰਧਾਂ ਦੀ ਜਾਣਕਾਰੀ ਵੀਜ਼ਾ ਅਰਜ਼ੀ ਵਿਚ ਨਾ ਦੇਣ ਦੇ ਦੋਸ਼ ਵਿਚ ਉੱਤਰੀ ਕੈਲੀਫੋਰਨੀਆ ਦੀ ਜੇਲ ਵਿਚ ਬੰਦ ਕੀਤਾ ਗਿਆ ਹੈ ਅਤੇ ਉਸ ਨੂੰ ਸੋਮਵਾਰ ਨੂੰ ਸੰਘੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਸੈਕਰਾਮੈਂਟੋ ਕਾਊਂਟੀ ਜੇਲ ਦੇ ਰੀਕਾਰਡ ਅਨੁਸਾਰ ਜੁਆਨ ਤਾਂਗ (37) ਨੂੰ ਅਮਰੀਕੀ ਮਾਰਸ਼ਲ ਸੇਵਾ ਨੇ ਗ੍ਰਿਫ਼ਤਾਰ ਕੀਤਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਸ ਕੋਲ ਕੋਈ ਵਕੀਲ ਹੈ ਜੋ ਉਸ ਵਲੋਂ ਬਿਆਨ ਦੇ ਸਕੇ।

ਨਿਆਂ ਮੰਤਰਾਲਾ ਨੇ ਵੀਰਵਾਰ ਨੂੰ ਤਾਂਗ ਅਤੇ ਅਮਰੀਕਾ ਵਿਚ ਰਹਿ ਰਹੇ 3 ਹੋਰ ਮਾਹਰਾਂ ਵਿਰੁਧ ਦੋਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਮੈਂਬਰ ਦੇ ਅਪਣੇ ਦਰਜੇ ਨੂੰ ਲੁਕਾਇਆ। ਸਾਰਿਆਂ 'ਤੇ ਵੀਜ਼ਾ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਤਾਂਗ ਦੀ ਗ੍ਰਿਫ਼ਤਾਰੀ ਚਾਰਾਂ ਵਿਚ ਸਭ ਤੋਂ ਬਾਅਦ ਵਿਚ ਹੋਈ ਹੈ।

ਇਸ ਤੋਂ ਪਹਿਲਾਂ ਨਿਆਂ ਮੰਤਰਾਲਾ ਨੇ ਸਾਨ ਫਰਾਂਸਿਸਕੋ ਵਿਚ ਚੀਨ ਦੇ ਵਣਜ ਦੂਤਘਰ 'ਤੇ ਇਕ ਭਗੋੜੇ ਨੂੰ ਸ਼ਰਨ ਦੇਣ ਦਾ ਦੋਸ਼ ਲਗਾਇਆ ਸੀ। ਇਸ ਸੰਬੰਧ ਵਿਚ ਜਾਣਕਾਰੀ ਪਾਉਣ ਲਈ ਮਹਾ ਵਾਣਜ ਦੂਤਘਰ ਨੂੰ ਕੀਤੀ ਗਈ ਈ-ਮੇਲ ਅਤੇ ਫੇਸਬੁੱਕ ਸੰਦੇਸ਼ ਦਾ ਕੋਈ ਜਵਾਬ ਨਹੀਂ ਮਿਲਿਆ। ਨਿਆਂ ਮੰਤਰਾਲਾ ਨੇ ਕਿਹਾ ਕਿ ਤਾਂਗ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਕੰਮ ਕਰਣ ਦੀ ਯੋਜਨਾ ਲਈ ਪਿਛਲੇ ਸਾਲ ਅਕਤੂਬਰ ਵਿਚ ਜੋ ਵੀਜ਼ਾ ਅਰਜ਼ੀ ਦਿਤੀ ਸੀ ਉਸ ਵਿਚ ਫ਼ੌਜ ਨਾਲ ਅਪਣੇ ਸਬੰਧਾਂ ਦੇ ਬਾਰੇ ਵਿਚ ਝੂਠ ਬੋਲਿਆ ਸੀ ਅਤੇ ਇਸ ਦੇ ਕਈ ਮਹੀਨੀਆਂ ਬਾਅਦ ਐੱਫ.ਬੀ.ਆਈ. ਇੰਟਰਵਿਊ ਵਿਚ ਵੀ ਇਸ ਬਾਰੇ ਵਿਚ ਝੂਠ ਬੋਲਿਆ। ਏਜੰਟ ਨੂੰ ਤਾਂਗ ਦੀਆਂ ਤਸਵੀਰਾਂ ਮਿਲੀਆਂ ਹਨ, ਜਿਸ ਵਿਚ ਉਹ ਫ਼ੌਜ ਦੀ ਵਰਦੀ ਵਿਚ ਹੈ ਅਤੇ ਚੀਨ ਵਿਚ ਲੇਖਾਂ ਦੀ ਸਮੀਖਿਆ ਵਿਚ ਫੌਜ ਨਾਲ ਉਸ ਦੇ ਸੰਬੰਧਾਂ ਦਾ ਪਤਾ ਲੱਗਾ ਹੈ।       (ਪੀਟੀਆਈ)

ਅਮਰੀਕਾ : ਸਿੰਗਾਪੁਰ ਦੇ ਨਾਗਰਿਕ ਨੇ ਚੀਨ ਲਈ ਜਾਸੂਸੀ ਕਰਨ ਦਾ ਦੋਸ਼ ਕਬੂਲਿਆ
ਵਾਸ਼ਿੰਗਟਨ, 25 ਜੁਲਾਈ : ਅਮਰੀਕਾ ਦੇ ਨਿਆਂ ਮੰਤਰਾਲੇ ਨੇ ਕਿਹਾ ਕਿ ਸਿੰਗਾਪੁਰ ਦੇ ਇਕ ਨਾਗਰਿਕ ਨੇ ਚੀਨ ਦਾ ਜਾਸੂਸ ਹੋਣ ਦਾ ਜ਼ੁਰਮ ਸਵੀਕਾਰ ਕਰ ਲਿਆ ਹੈ। ਸਿੰਗਾਪੁਰ ਦੇ ਨਾਗਰਿਕ ਜੁਨ ਵੇਈ ਯੋਓ ਉਰਫ਼ ਡਿਕਸਨ ਯੇਓ ਨੇ ਅਮਰੀਕਾ ਦੇ ਅੰਦਰ ਵਿਦੇਸ਼ੀ ਤਾਕਤਾ ਦਾ ਗ਼ੈਰ ਕਾਨੂੰਨੀ ਏਜੰਟ ਹੋਣ ਦਾ ਜ਼ੁਰਮ ਸਵੀਕਾਰ ਕਰਨ ਵਾਲੀ ਪਟੀਸ਼ਨ ਦਾਖ਼ਲ ਕੀਤੀ।

ਨਿਆਂ ਮੰਤਰਾਲੇ ਦੀ ਰਾਸ਼ਟਰੀ ਸੁਰਖਿਆ ਇਕਾਈ ਲਈ ਅਮਰੀਕਾ ਦੇ ਸਹਾਇਕ ਅਟਾਰਨੀ ਜਨਰਲ ਜਾਨ ਸੀ ਡੇਮਰਜ਼ ਨੇ ਕਿਹਾ ਕਿ ਚੀਨੀ ਸਰਕਾਰ ਅਜਿਹੇ ਅਮਰੀਕੀਆਂ ਤੋਂ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਲਈ ਧੌਖੇ ਦਾ ਜਾਲ ਬਣਾਉਂਦੀ ਹੈ ਜਿਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੁੰਦਾ। ਡੇਮਰਜ਼ ਨੇ ਕਿਹਾ, ''ਯੇਓ ਵੀ ਅਜਿਹੀ ਹੀ ਇਕ ਯੋਜਨਾ ਦੇ ਕੇਂਦਰ 'ਚ ਸੀ ਅਤੇ ਕਰੀਅਰ ਨੈੱਟਵਰਕਿੰਗ ਸਾਈਟ ਅਤੇ ਫਰਜ਼ੀ ਕੰਸਲਟਿੰਗ ਸਾਈਟ ਰਾਹੀਂ ਅਜਿਹੇ ਅਮਰੀਕੀ ਨਾਗਰਿਕਾਂ ਨੂੰ ਫਸਾਉਂਦਾ ਸੀ ਜੋ ਚੀਨ ਦੀ ਸਰਕਾਰ ਦੇ ਕੰਮ ਆ ਸਕਦੇ ਸਨ।           (ਪੀਟੀਆਈ)