ਵੀਅਤਨਾਮ ’ਚ ਪਿਛਲੇ 3 ਮਹੀਨਿਆਂ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਅਤਨਾਮ ’ਚ ਪਿਛਲੇ 3 ਮਹੀਨਿਆਂ ’ਚ ਸਥਾਨਕ ਪੱਧਰ ’ਤੇ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ

Corona

ਹਨੋਈ, 25 ਜੁਲਾਈ : ਵੀਅਤਨਾਮ ’ਚ ਪਿਛਲੇ 3 ਮਹੀਨਿਆਂ ’ਚ ਸਥਾਨਕ ਪੱਧਰ ’ਤੇ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦਿ ਨਾਂਗ ਸ਼ਹਿਰ ਦੇ 57 ਸਾਲਾ ਵਿਅਕਤੀ ਨੂੰ ਬੁਖ਼ਾਰ ਤੇ ਸਾਹ ਸਬੰਧੀ ਸਮੱਸਿਆ ਕਾਰਨ ਵੀਰਵਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਸਿਹਤ ਮੰਤਰਾਲੇ ਨੇ ਕਿਹਾ ਕਿ ਵਿਅਕਤੀ ਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਹੈ। ਸਿਹਤ ਕਰਮਚਾਰੀ ਅਜੇ ਤਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਉਹ ਵਾਇਰਸ ਦਾ ਸ਼ਿਕਾਰ ਕਿਵੇਂ ਹੋਇਆ। ਉਹ ਪਿਛਲੇ ਇਕ ਮਹੀਨੇ ਤੋਂ ਸ਼ਹਿਰ ਤੋਂ ਬਾਹਰ ਨਹੀਂ ਗਿਆ ਅਤੇ ਅਪ੍ਰੈਲ ਤੋਂ ਬਾਅਦ ਕਿਸੇ ਪੀੜਤ ਦੀ ਖ਼ਬਰ ਨਹੀਂ ਹੈ।

ਸ਼ਹਿਰ ਦੇ ਅਧਿਕਾਰੀਆਂ ਨੇ ਹਸਪਤਾਲ ਦੇ ਕਰਮਚਾਰੀਆਂ ਅਤੇ ਵਿਅਕਤੀ ਦੇ ਸੰਪਰਕ ਵਿਚ ਹਾਲ ਹੀ ’ਚ ਆਏ ਲੋਕਾਂ ਨੂੰ ਇਕਾਂਤਵਾਸ ਵਿਚ ਰਖਿਆ ਹੈ। ਵਿਅਕਤੀ ਦੇ ਪ੍ਰਵਾਰਕ ਮੈਂਬਰ ਅਤੇ 100 ਤੋਂ ਵੱਧ ਹੋਰ ਲੋਕ ਪੀੜਤ ਨਹੀਂ ਪਾਏ ਗਏ ਹਨ। ਦਾ ਨਾਂਗ ਸਮੁੰਦਰੀ ਤਟ ਵੀਅਤਨਾਮ ਦਾ ਇਕ ਪ੍ਰਸਿੱਧ ਸੈਲਾਨੀ ਸਥਾਨ ਹੈ। ਇਥੇ ਮਈ ਦੇ ਅੱਧ ਵਿਚ ਇਥੇ ਜ਼ਿਆਦਾਤਰ ਗਤੀਵਿਧੀਆਂ ਦੀ ਇਜਾਜ਼ਤ ਦਿਤੀ ਗਈ ਸੀ ਪਰ ਬਹੁਤ ਸਾਰੇ ਲੋਕਾਂ ਨੇ ਕੋਰੋਨਾ ਦੇ ਨਵੇਂ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦਾ ਨਾਂਗ ਵਿਚ ਆਪਣੀਆਂ ਛੁੱਟੀਆਂ ਬਿਤਾਉਣ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿਤਾ ਹੈ। ਵੀਅਤਨਾਮ ਵਿਚ ਹੁਣ ਤਕ ਵਾਇਰਸ ਦੇ 416 ਮਾਮਲੇ ਸਾਹਮਣੇ ਆਏ ਹਨ ਅਤੇ ਕਿਸੇ ਵੀ ਵਿਅਕਤੀ ਦੀ ਵਾਇਰਸ ਕਾਰਨ ਮੌਤ ਨਹੀਂ ਹੋਈ ਹੈ।    (ਪੀਟੀਆਈ)