ਕੇਰਲ ਅਤੇ ਕਰਨਾਟਕ 'ਚ ਆਈ.ਐਸ.ਆਈ.ਐਸ. ਅਤਿਵਾਦੀਆਂ ਦੀ 'ਵੱਧ ਗਿਣਤੀ' 'ਚ ਮੌਜੂਦਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਲ-ਕਾਇਦਾ ਅਤਿਵਾਦੀ ਸੰਗਠਨ ਭਾਰਤ 'ਚ ਹਮਲੇ ਦੀ ਸਾਜ਼ਸ਼ ਰਚ ਰਿਹੈ

‘Significant numbers’ of ISIS terrorists in Kerala, Karnataka: UN report

ਸੰਯੁਕਤ ਰਾਸ਼ਟਰ, 25 ਜੁਲਾਈ : ਅਤਿਵਾਦ 'ਤੇ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ 'ਚ ਚਿਤਾਵਨੀ ਦਿਤੀ ਗਈ ਹੈ ਕਿ ਕੇਰਲ ਅਤੇ ਕਰਨਾਟਕ 'ਚ ਆਈ.ਐਸ.ਆਈ.ਐਸ ਅਤਿਵਾਦੀਆਂ ਦੀ ''ਵੱਧ ਗਿਣਤੀ'' ਹੋ ਸਕਦੀ ਹੈ ਅਤੇ ਇਸ ਗੱਲ 'ਤੇ ਵੀ ਧਿਆਨ ਦਿਵਾਈਆ ਕਿ ਭਾਰਤੀ ਉਪਮਹਾਂਦੀਪ 'ਚ ਅਲ-ਕਾਇਦਾ ਅਤਿਵਾਦੀ ਸੰਗਠਨ, ਖੇਤਰ 'ਚ ਹਮਲੇ ਦੀ ਸਾਜ਼ਸ਼ ਰਚ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਸੰਗਠਨ 'ਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਪਾਰ ਦੇ 150 ਤੋਂ 200 ਅਤਿਵਾਦੀ ਸ਼ਾਮਲ ਹਨ।

ਆਈ.ਐਸ.ਆਈ.ਐਸ., ਅਲ-ਕਾਇਦਾ ਅਤੇ ਸਬੰਧਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਤ ਵਿਸ਼ਲੇਸ਼ਣ ਮਦਦ ਅਤੇ ਪਾਬੰਦੀਸ਼ੁਦਾ ਨਿਗਾਰਨੀ ਦਲ ਦੀ 26ਵੀਂ ਰੀਪਰੋਟ 'ਚ ਕਿਹਾ ਗਿਆ ਕਿ ਭਾਰਤੀ ਉਪ ਮਹਾਂਦੀਪ 'ਚ ਅਲ-ਕਾਇਦਾ (ਏਕਿਊਆਈਐਸ) ਤਾਲਿਬਾਨ ਤੇ ਤਹਿਤ ਅਫ਼ਗ਼ਾਨਿਸਤਾਨ ਦੇ ਨਿਮਰੂਜ, ਹੇਲਮੰਦ, ਅਤੇ ਕੰਧਾਰ ਸੂਬਿਆਂ ਤੋਂ ਕੰਮ ਕਰਦਾ ਹੈ।  

ਪਿਛਲੇ ਸਾਲ ਮਈ 'ਚ ਇਸਲਾਮਿਕ ਸਟੇਟ ਅਤਿਵਾਦੀ ਸੰਗਠਨ ਨੇ ਭਾਰਤ 'ਚ ਨਵਾਂ ''ਸੂਬਾ'' ਸਥਾਪਤ ਕਰਨ ਦਾ ਦਾਅਵਾ ਕੀਤਾ ਸੀ। ਇਹ ਕਸ਼ਮੀਰ 'ਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੇ ਬਾਅਦ ਵਿਲੱਖਣ ਤਰ੍ਹਾਂ ਦਾ ਐਲਾਨ ਸੀ। ਖ਼ਤਰਨਾਕ ਅਤਿਵਾਦੀ ਸੰਗਠਨ ਨੇ ਅਪਣੀ ਅਮਾਕ ਸਮਾਚਾਰ ਏਜੰਸੀ ਰਾਹੀਂ ਕਿਹਾ ਸੀ ਕਿ ਨਵੀਂ ਸ਼ਾਖਾ ਦਾ ਅਰਬੀ ਨਾਂ ''ਵਿਲਾਯਾਹ ਆਫ਼ ਹਿੰਦ'' (ਭਾਰਤੀ ਸੂਬਾ) ਹੈ। ਜੰਮੂ ਕਸ਼ਮੀਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਦਾਅਵੇ ਨੂੰ ਖ਼ਾਰਜ਼ ਕੀਤਾ ਸੀ।  (ਪੀਟੀਆਈ)

ਅਫ਼ਗ਼ਾਨਿਸਤਾਨ 'ਚ 6000 ਤੋਂ ਲੈ ਕੇ 6500 ਪਾਕਿ ਅਤਿਵਾਦੀ ਸਰਗਰਮ : ਸੰਯੁਕਤ ਰਾਸ਼ਟਰ
ਸਯੁੰਕਤ ਰਾਸ਼ਟਰ, 25 ਜੁਲਾਈ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਗੁਆਂਢੀ ਅਫ਼ਗ਼ਾਨਿਸਤਾਨ 'ਚ ਪਾਕਿਸਤਾਨ ਦੇ 6000 ਤੋਂ 6500 ਤਕ ਅਤਿਵਾਦੀ ਸਰਗਰਮ ਹਨ। ਇਨ੍ਹਾਂ 'ਚ ਜ਼ਿਆਦਾਤਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਜੁੜੇ ਹਨ। ਇਹ ਅਤਿਵਾਦੀ ਦੋਵਾਂ ਦੇਸ਼ਾਂ ਲਈ ਖ਼ਤਰਾ ਹਨ। ਆਈਏਆਈਐੱਸ, ਅਲਕਾਇਦਾ, ਇਨ੍ਹਾਂ ਨਾਲ ਸਬੰਧਤ ਵਿਅਕਤੀਆਂ ਤੇ ਸੰਸਥਾਵਾਂ ਨਾਲ ਸਬੰਧਤ 'ਵਿਸ਼ਲੇਸ਼ਣਾਤਮਕ ਸਹਿਯੋਗ ਤੇ ਪਾਬੰਦੀ ਨਿਗਰਾਨੀ ਟੀਮ' ਦੀ 26ਵੀਂ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।        (ਪੀਟੀਆਈ)

ਓਸਾਮਾ ਮਹਿਮੂਦ ਅਪਣੇ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਹਮਲੇ ਦੀ ਤਿਆਰੀ ਕਰ ਰਿਹੈ
ਇਸ 'ਚ ਕਿਹਾ ਗਿਆ, ''ਖ਼ਬਰਾਂ ਮੁਤਾਬਕ ਸੰਗਠਨ 'ਚ ਬੰਗਲਾਦੇਸ਼, ਭਾਰਤ, ਮਿਆਂਮਾਰ ਅਤੇ ਪਾਕਿਸਤਾਨ ਤੋਂ 150 ਤੋਂ 200 ਮੈਂਬਰ ਸ਼ਾਮਲ ਹਨ।  ਏਕਿਊਆਈਐਸ ਦਾ ਮੌਜੂਦਾ ਸਰਗਨਾ ਓਸਾਮਾ ਮਹਿਮੂਦ ਹੈ ਜਿਸ ਨੇ ਮਾਰੇ ਗਏ  ਆਸਿਮ ਉਮਰ ਦੀ ਜਗ੍ਹਾ ਲਈ ਹੈ। ਖ਼ਬਰ ਹੈ ਕਿ ਏਕਿਊਆਈਐਸ ਅਪਣੇ ਸਾਬਕਾ ਆਕਾ ਦੀ ਮੌਤ ਦਾ ਬਦਲਾ ਲੈਣ ਲਈ ਖ਼ੇਤਰ 'ਚ ਜਵਾਬੀ ਕਰਾਵਾਈ ਦੀ ਸਾਜ਼ਿਸ਼ ਰਚ ਰਿਹਾ ਹੈ। '' ਇਸ ਵਿਚ ਕਿਹਾ ਗਿਆ ਹੈ ਕਿ ਕੇਰਲ ਅਤੇ ਕਰਨਾਟਕ ਸੂਬਿਆਂ 'ਚ ਆਈਐਸਆਈ ਮੈਂਬਰਾਂ ਦੀ ਗਿਣਤੀ ਕਾਫ਼ੀ ਵੱਧ ਹੈ।''