ਦੇਸ਼ ਨੂੰ ‘ਲੁਟਣ’ ਵਾਲੇ ਹੀ ਸਬਸਿਡੀ ਨੂੰ ਮੁਨਾਫ਼ੇ ਦਾ ਨਾਂ ਦੇ ਸਕਦੇ ਹਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ’ਤੇ ਰੇਲ ਮੰਤਰੀ ਦਾ ਪਲਟਵਾਰ

Piyush Goyal

ਨਵੀਂ ਦਿੱਲੀ, 25 ਜੁਲਾਈ : ਰੇਲ ਮੰਤਰੀ ਪੀਯੂਸ਼ ਗੋਇਲ ਨੇ ਸ਼ਰਮਿਕ ਟਰੇਨਾਂ ਰਾਹੀਂ ਮੁਨਾਫ਼ਾ ਕਮਾਉਣ ਦੇ ਰਾਹੁਲ ਗਾਂਧੀ ਦੇ ਦੋਸ਼ ’ਤੇ ਸਨਿਚਰਵਾਰ ਨੂੰ ਕਾਂਗਰਸ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ‘‘ਲੁੱਟਿਆ’’ ਹੈ ਉਹ ਹੀ ਸਬਸਿਡੀ ਨੂੰ ਮੁਨਾਫ਼ਾ ਦੱਸ ਸਕਦੇ ਹਨ। ਗਇਲ ਨੇ ਟਵੀਟ ਕੀਤਾ, ‘‘ਸਬਸਿਡੀ ਨੂੰ ਮੁਨਾਫ਼ਾ ਸਿਰਫ਼ ਉਹ ਹੀ ਲੋਕ ਦੱਸ ਸਕਦੇ ਹਨ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ। ਰੇਲਵੇ ਨੇ ਸ਼ਰਮਿਕ ਟਰੇਨਾਂ ਚਲਾਉਣ ਲਈ ਉਸ ਦਾ ਜ਼ਿਆਦਾ ਖ਼ਰਚ ਕੀਤਾ ਹੈ ਜਿਨਾਂ ਉਸ ਨੂੰ ਸੂਬਾ ਸਰਕਾਰਾਂ ਤੋਂ ਹਾਸਲ ਹੋਇਆ ਹੈ। ਲੋਕ ਹੁਣ ਪੁੱਛ ਰਹੇ ਹਨ ਕਿ ਲੋਕਾਂ ਦੇ ਟਿਕਟ ਦਾ ਖ਼ਰਚ ਚੁੱਕਣ ਦੇ ਸੋਨੀਆ ਦੇ ਵਾਅਦੇ ਦਾ ਕੀ ਹੋਇਆ। ਅਧਿਕਾਰਿਤ ਅੰਕੜੇ ਦੱਸਦੇ ਹਨ ਕਿ ਰੇਲਵੇ ਨੇ ਸ਼ਰਮਿਕ ਸਪੇਸ਼ਲ ਟਰੇਨਾਂ ਚਲਾਉਣ  ’ਚ 2,142 ਕਰੋੜ ਖ਼ਰਚ ਕੀਤੇ ਹਨ ਪਰ ਉਸ ਨੂੰ ਸਿਰਫ਼ 429 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ ਹੈ।        (ਪੀਟੀਆਈ)