ਗੁਜਰਾਤ ’ਚ ਕੀਤੀ ਗਈ ਪਹਿਲ ਨੂੰ ਅਪਣਾ ਨਾਮ ਨਾ ਦੇਣ ਰਾਹੁਲ ਗਾਂਧੀ : ਵਿਜੇ ਰੁਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸਨਿਚਰਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਗੁਜਰਾਤ ਦੀ ਯੋਜਨਾਵਾਂ ਦੀ ‘‘ਨਕਲ

Vijay Rupani

ਅਹਿਮਦਾਬਾਦ, 25 ਜੁਲਾਈ : ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਸਨਿਚਰਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਗੁਜਰਾਤ ਦੀ ਯੋਜਨਾਵਾਂ ਦੀ ‘‘ਨਕਲ’’ ਕਰਨ ਅਤੇ ਉਨ੍ਹਾਂ ਨੂੰ ਅਪਣਾ ਦੱਸ ਕੇ ‘ਪੇਸ਼’ ਕਰਨ ਦਾ ਦੋਸ਼ ਲਾਇਆ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਕਿ ਖੇਤਰੀ ਵਿਕਾਸ ਲਈ ‘‘ਇਕ ਜ਼ਿਲ੍ਹਾ, ਇਕ ਉਤਪਾਦ’’ ਦੀ ਸਲਾਹ ਉਨ੍ਹਾਂ ਨੇ ਦਿਤੀ ਸੀ। ਰੁਪਾਣੀ ਨੇ ਕਿਹਾ ਕਿ ਇਹ ਸਲਾਹ ਸਭ ਤੋਂ ਪਹਿਲਾ 2016 ’ਚ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਦਿਤੀ ਸੀ ਅਤੇ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਵੀ ਕੀਤੀ ਸੀ।

 ਗਾਂਧੀ ਨੇ ਅਪਣੇ ਟਵੀਟ ’ਚ ‘‘ਇਕ ਜ਼ਿਲ੍ਹਾ ਇਕ ਉਤਪਾਦ’’ ਨਾਲ ਸਬੰਧਤ ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਇਕ ਖ਼ਬਰ ਪੋਸਟ ਕੀਤੀ ਸੀ ਜਿਸ ਵਿਚ ਉਦਿਯੋਗ ਵਿਭਾਗ ਨੇ ਛੋਟੇ ਅਤੇ ਸੁਖਮ ਉਦਿਮੀਆਂ ਲਈ ਕੇਂਦਰ ਵਲੋਂ ਸ਼ੁਰੂ ਕੀਤੇ ਖੇਤਰੀ ਵਿਕਾਸ ਪ੍ਰੋਗਰਾਮ ਲਹੀ ਇਕ ਸਰਵੇਖਣ ਕਰਾਇਆ ਸੀ। ਗਾਂਧੀ ਨੇ ਸਨਿਚਰਵਾਰ ਨੂੰ ਟਵੀਟ ਕੀਤਾ, ‘‘ਇਹ ਚੰਗਾ ਵਿਚਾਰ ਹੈ। ਮੈਂ ਕੁਝ ਸਮੇਂ ਪਹਿਲਾਂ ਇਸ ਦੀ ਸਲਾਹ ਦਿਤੀ ਸੀ। ਇਸ ਨੂੰ ਲਾਗੂ ਕਰਨ ਲਈ ਸੋਚ ਨੂੰ ਪੂਰੀ ਤਰ੍ਹਾਂ ਬਦਲਨਾ ਜ਼ਰੂਰੀ ਹੈ।’’ ਇਸ ਦਾ ਜਵਾਬ ਦਿੰਦੇ ਹੋਏ ਰੁਪਾਣੀ ਨੇ 15 ਫ਼ਰਵਰੀ 2016 ਦਾ ਆਨੰਦੀਬੇਨ ਪਟੇਲ ਦਾ ਟਵੀਟ ਦਿਖਾਇਆ ਜਦੋਂ ਉਹ ਮੁੱਖ ਮੰਤਰੀ ਸਨ।     (ਪੀਟੀਆਈ)