ਐਸ.ਆਈ.ਆਈ ਨੇ ਆਕਸਫ਼ੋਰਡ ਦੇ ਕੋਵਿਡ 19 ਟੀਕੇ ਦੇ ਦੂਜੇ-ਤੀਜੇ ਗੇੜ ਦੀ ਕਲੀਨੀਕਲ ਪਰਖ ਲਈ ਆਗਿਆ ਮੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਵਿਡ 19 ਲਈ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਟੀਕੇ ਦੇ ਉਤਪਾਦਨ ਦੇ ਲਿਹਾਜ਼ ਨਾਲ ਆਸਟ੍ਰਾਜੇਨੇਕਾ ਨਾਲ ਭਾਈਵਾਲੀ

Coronavirus

ਨਵੀਂ ਦਿੱਲੀ, 25 ਜੁਲਾਈ : ਕੋਵਿਡ 19 ਲਈ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਟੀਕੇ ਦੇ ਉਤਪਾਦਨ ਦੇ ਲਿਹਾਜ਼ ਨਾਲ ਆਸਟ੍ਰਾਜੇਨੇਕਾ ਨਾਲ ਭਾਈਵਾਲੀ ਕਰਨ ਵਾਲੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਨੇ ਟੀਕੇ ਮਨੁੱਖ ’ਤੇ ਕਲੀਨੀਕਲ ਪਰਖ ਦੇ ਦੂਜੇ ਅਤੇ ਤੀਜੇ ਗੇੜ ਲਈ ਭਾਰਤ ਦੇ ਕੰਟਰੋਰਲਰ ਜਨਰਲ ਆਫ਼ ਡਰੱਗਜ਼ (ਡੀ.ਸੀ.ਜੀ.ਆਈ) ਤੋਂ ਆਗਿਆ ਮੰਗੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। 

ਸੂਤਰਾਂ ਨੇ ਪੀਟੀਆਈ ਨੂੰ ਦਸਿਆ ਕਿ ਪੁਣੇ ਸਥਿਤ ਦਵਾਈ ਕੰਪਨੀ ਐਸਆਈਆਈ ਨੇ ਸ਼ੁਕਰਵਾਰ ਨੂੰ ਡੀਸੀਜੀਆਈ ਨੂੰ ਦਰਖ਼ਾਸਤ ਦਿਤੀ ਹੈ ਅਤੇ ‘ਕੋਵਿਡਸ਼ੀਲਡ’ ਨਾਂ ਦੇ ਟੀਕੇ ਦੀ ਪਰੀਖਣ ਲਈ ਆਗਿਆ ਮੰਗੀ ਹੈ। ਇਕ ਸੂਤਰ ਨੇ ਕਿਹਾ, ‘‘ਦਰਖ਼ਾਸਤ ਮੁਤਾਬਕ, ਉਹ ਸਿਹਤਮੰਦ ਭਾਰਤੀ ਬਾਲਗ਼ਾਂ ’ਚ ‘ਕੋਵਿਡਸ਼ੀਲਡ’ ਦੀ ਸੁਰੱਖਿਆ ਅਤੇ ਇਮਿਊਨਿਟੀ ਵਿਕਸਿਤ ਹੋਣ ਦਾ ਪਤਾ ਲਗਾਉਣ ਲਈ ਬੇਤਰਤੀਬੇ ਨਿਯੰਤਰਿਤ ਅਧਿਐਨ ਕਰੇਗੀ

ਜਿਹੜਾ ਆਬਜ਼ਰਵਰ-ਬਲਾੲÄਡ ਹੋਵੇਗਾ ਯਾਨੀ ਜਿਸ ’ਤੇ ਪਰੀਖਣ ਹੋ ਰਿਹਾ ਹੈ ਅਤੇ ਜੋ ਕਰ ਰਿਹਾ ਹੈ, ਦੋਹਾਂ ਨੂੰ ਨਹੀਂ ਪਤਾ ਹੋਵੇਗਾ ਕਿ ਕੀ ਦਵਾਈ ਦੀ ਦਿਤੀ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਅਧਿਐਨ ’ਚ 18 ਸਾਲ ਤੋਂ ਵੱਧ ਉਮਰ ਦੇ ਕਰੀਬ 1600 ਬਾਲਗ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ।’’ ਟੀਕਿਆਂ ਦੀ ਖੁਰਾਕ ਦੇ ਉਤਪਾਦਨ ਅਤੇ ਵਿਕਰੀ ਦੇ ਲਿਹਾਜ਼ ਨਾਲ ਦੁਨੀਆਂ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਐਸਆਈਆਈ ਟੀਕਾ ਲਿਆਉਣ ਲਈ ਬ੍ਰਿਟਿਸ਼-ਸਵੀਡਿਸ਼ ਫ਼ਾਰਮਾ ਕੰਪਨੀ ਆਸਟ੍ਰਾਜੇਨੇਕਾ ਨਾਲ ਭਾਈਵਾਲੀ ’ਚ ਜੇਨੇਰ ਇੰਸਟੀਚਿਊਟ ਵਲੋਂ ਵਿਕਸਿਤ ਟੀਕੇ ਦੇ ਉਤਪਾਦਨ ਲਈ ਕਰਾਰ ਕੀਤਾ ਹੈ। 

ਆਸਟ੍ਰਾਜੇਨੇਕਾ ਨਾਲ ਭਾਈਵਾਲੀ ਦੇ ਸਬੰਧ ਵਿਚ ਐਸਆਈਆਈ ਦੇ ਸੀ.ਈ.ਓ. ਅਡਾਰ ਪੂਨਾਵਾਲਾ ਨੇ ਕਿਹਾ ਸੀ, ‘‘ਐਸਆਈਆਈ ਨੇ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੇ ਜਾ ਰਹੇ ਕੋਵਿਡ 19 ਦੇ ਟੀਕੇ ਦੀ ਇਕ ਅਰਬ ਖ਼ੁਰਾਕ ਦੇ ਉਤਪਾਦਨ ਅਤੇ ਸਪਲਾਈ ਲਈ ਆਸਟ੍ਰਾਜੇਨੇਕਾ ਨਾਲ ਭਾਈਵਾਲੀ ਕੀਤੀ ਹੈ।’’  ਕੰਪਨੀ ਨੇ ਅਗੱਸਤ ’ਚ ਭਾਰਤ ਵਿਚ ਮਨੁੱਖ ’ਤੇ ਦੂਜੇ ਅਤੇ ਤੀਜੇ ਗੇੜ ਦੀ ਕਲੀਨਿਕਲ ਪਰਖ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।     (ਪੀਟੀਆਈ)