ਕਾਰਗਿਲ ਵਿਜੇ ਦਿਵਸ ਨੂੰ ਪੂਰੇ ਹੋਏ 22 ਸਾਲ, ਲੱਦਾਖ਼ 'ਚ ਜਗਾਏ 559 ਦੀਵੇ  

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੀ ਜਿੱਤ ਦੇ 22 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਦੇਸ਼ ਭਰ ਵਿਚ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ।

Kargil Vijay Diwas

ਨਵੀਂ ਦਿੱਲੀ - ਭਾਰਤ ਹਰ ਸਾਲ 26 ਜੁਲਾਈ ਨੂੰ 'ਕਾਰਗਿਲ ਵਿਜੇ ਦਿਵਸ' ਮਨਾਉਂਦਾ ਹੈ ਅਤੇ ਅੱਜ ਕਾਰਗਿਲ ਵਿਜੇ ਦਿਵਸ ਨੂੰ 22 ਸਾਲ ਪੂਰੇ ਹੋ ਗਏ ਹਨ। ਸੰਨ 1999 ਵਿਚ ਅੱਜ ਦੇ ਦਿਨ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਹਰਾ ਕੇ  ਜਿੱਤ ਪ੍ਰਾਪਤ ਕੀਤੀ ਸੀ। ਭਾਰਤ ਦੀ ਜਿੱਤ ਦੇ 22 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਦੇਸ਼ ਭਰ ਵਿਚ ਜਸ਼ਨ ਮਨਾਉਣੇ ਸ਼ੁਰੂ ਹੋ ਗਏ ਹਨ।

ਤੋਲੋਲਿੰਗ, ਟਾਈਗਰ ਹਿੱਲ ਅਤੇ ਹੋਰ ਵੱਡੀਆਂ ਲੜਾਈਆਂ ਨੂੰ ਯਾਦ ਕੀਤਾ ਗਿਆ ਅਤੇ ਲੱਦਾਖ ਦੇ ਦ੍ਰਾਸ ਖੇਤਰ ਵਿਚ ਕਾਰਗਿਲ ਵਾਰ ਮੈਮੋਰੀਅਲ ਵਿਚ 559 ਦੀਵੇ ਜਗਾਏ ਗਏ। ਆਗਰਾ ਜ਼ਿਲ੍ਹੇ ਦੇ ਬਾਹ ਦੇ ਬਹਾਦਰ ਪੁੱਤਰਾਂ ਨੇ ਆਪਣੇ ਖੂਨ ਨਾਲ ਦੇਸ਼ ਦੀ ਆਜ਼ਾਦੀ ਨੂੰ ਜ਼ਿੰਦਾ ਰੱਖਿਆ ਹੈ। ਇਥੋਂ ਦੀ ਧਰਤੀ 'ਤੇ ਪੈਦਾ ਹੋਏ ਰਣਬੰਕਰਾਂ ਨੇ 1962, 1965 ਅਤੇ 1971 ਦੀ ਜੰਗ ਵਿਚ ਪਾਕਿ ਸੈਨਾ ਦੇ ਛੱਕੇ ਛੁਡਾਏ ਸਨ।

ਕਾਰਗਿਲ ਯੁੱਧ ਵਿਚ ਵੀ ਬਾਹ ਦੇ ਤਕਰੀਬਨ 400 ਰਣਬੰਕਰਾਂ ਨੇ ਪਾਕਿਸਤਾਨ ਨੂੰ ਆਪਣੀ ਬਹਾਦਰੀ ਨਾਲ ਹਥਿਆਰ ਸੁੱਟ ਦੇਣ ਲਈ ਮਜ਼ਬੂਰ ਕਰ ਦਿੱਤਾ ਸੀ। 
ਇਸ ਲੜਾਈ ਵਿਚ ਕੋਰਥ ਪਿੰਡ ਦੇ ਨਾਇਬ ਸੂਬੇਦਾਰ ਲਾਇਕ ਸਿੰਘ, ਮਾਲੂਪੁਰ ਦੇ ਧਰਮਵੀਰ ਸਿੰਘ, ਬਸੇਰੇ ਕਾਜ਼ੀ ਦੇ ਕੁੰਵਰ ਸਿੰਘ ਸਮੇਤ ਸੱਤ ਪੁੱਤਰਾਂ ਨੇ ਦੇਸ਼ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।

ਇਨ੍ਹਾਂ ਕਾਰਗਿਲ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ, ਇਨ੍ਹਾਂ ਪਿੰਡਾਂ ਦੇ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਦਿਨ ਰਾਤ ਪਸੀਨਾ ਵਹਾ ਰਹੇ ਹਨ। ਬਹਾਦਰੀ ਪੁਰਸਕਾਰ ਜੇਤੂ ਇਨ੍ਹਾਂ ਨੌਜਵਾਨਾਂ ਨੂੰ ਉਤਸ਼ਾਹਤ ਕਰ ਰਹੇ ਹਨ।