ਪੇਗਾਸਸ ਦੇ ਮੁੱਦੇ 'ਤੇ ਚਰਚਾ ਨੂੰ ਲੈ ਰਾਜ ਸਭਾ 'ਚ ਹੰਗਾਮਾ, ਕਾਰਵਾਈ 12 ਵਜੇ ਤੱਕ ਮੁਲਤਵੀ
ਕਰਗਿਲ ਜਿੱਤ ਦਿਵਸ 2021 ਦੇ ਮੌਕੇ 'ਤੇ ਰਾਜ ਸਭਾ ਮੈਂਬਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ
ANI @ANI · 16m Rajya Sabha adjourned till 12 noon following sloganeering by Opposition MPs demanding a discussion on 'Pegasus Project' report
ਨਵੀਂ ਦਿੱਲੀ - ਕਰਗਿਲ ਜਿੱਤ ਦਿਵਸ 2021 ਦੇ ਮੌਕੇ 'ਤੇ ਰਾਜ ਸਭਾ ਮੈਂਬਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਾਰਵਾਈ ਸ਼ੁਰੂ ਹੋਣ 'ਤੇ ਪੇਗਾਸਸ ਦੇ ਮੁੱਦੇ 'ਤੇ ਚਰਚਾ ਨੂੰ ਲੈ ਹੰਗਾਮਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਹੋ ਗਈ।
ਲੋਕ ਸਭਾ ਅਤੇ ਰਾਜ ਸਭਾ ਤੋਂ ਜਾਰੀ ਕੀਤੇ ਗਏ ਨੋਟਿਸਾਂ ਅਨੁਸਾਰ, ਸਰਕਾਰ ਨੇ ਇਸ ਹਫ਼ਤੇ ਦੀ ਕਾਰਵਾਈ ਲਈ ਪੰਜ ਆਰਡੀਨੈਂਸ ਸੂਚੀਬੱਧ ਕੀਤੇ ਹਨ। ਇਨ੍ਹਾਂ ਵਿਚ ਹੋਮਿਓਪੈਥੀ ਸੈਂਟਰਲ ਕੌਂਸਲ (ਸੋਧ) ਆਰਡੀਨੈਂਸ, ਇੰਡੀਅਨ ਮੈਡੀਸਨ ਸੈਂਟਰਲ ਕੌਂਸਲ (ਸੋਧ) ਆਰਡੀਨੈਂਸ, ਰਾਸ਼ਟਰੀ ਰਾਜਧਾਨੀ ਖੇਤਰ ਵਿਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਅਤੇ ਨਾਲ ਲੱਗਦੇ ਖੇਤਰਾਂ ਦੇ ਆਰਡੀਨੈਂਸ, ਇਨਸੋਲਵੈਂਸੀ ਐਂਡ ਦਿਵਾਲੀਆਪਣ ਕੋਡ (ਸੋਧ) ਆਰਡੀਨੈਂਸ ਅਤੇ ਜ਼ਰੂਰੀ ਰੱਖਿਆ ਸੇਵਾਵਾਂ ਸ਼ਾਮਲ ਹਨ।