ਪਤੀ ਦੀ ਤਨਖ਼ਾਹ ਦੇਖ ਕੇ ਤੈਅ ਹੁੰਦੀ ਹੈ Alimony, ਪੜ੍ਹੋ ਇਹ ਕਦੋਂ ਤੇ ਕਿਵੇਂ ਮਿਲਦੀ ਹੈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀ ਆਮ ਔਰਤਾਂ ਨੂੰ ਵੀ ਤਲਾਕ ਦੇ ਸਮੇਂ ਗੁਜਾਰਾ ਭੱਤਾ ਮਿਲਦਾ ਹੈ? 

Alimony

 

 ਨਵੀਂ ਦਿੱਲੀ - ਸਾਮੰਥਾ ਰੂਥ ਪ੍ਰਭੂ ਅਤੇ ਅਕਸ਼ੈ ਕੁਮਾਰ ਕੌਫੀ ਵਿਦ ਕਰਨ ਦੇ ਐਪੀਸੋਡ ਵਿਚ ਪਹੁੰਚੇ। ਸ਼ੋਅ ਦੀ ਮੇਜ਼ਬਾਨੀ ਕਰ ਰਹੇ ਕਰਨ ਨੇ ਸਮੰਥਾ ਤੋਂ ਪੁੱਛਿਆ ਕਿ ਤੁਸੀਂ ਆਪਣੇ ਬਾਰੇ ਸਭ ਤੋਂ ਬੁਰੀ ਗੱਲ ਕੀ ਪੜ੍ਹੀ ਹੈ? ਸਾਮੰਥਾ ਨੇ ਕਿਹਾ, ਮੈਂ 250 ਕਰੋੜ ਰੁਪਏ ਐਲੀਮਨੀ 'ਚ ਲਏ ਹਨ। ਸਾਮੰਥਾ ਦਾ ਹਾਲ ਹੀ 'ਚ ਅਭਿਨੇਤਾ ਨਾਗਾ ਚੈਤੰਨਿਆ ਨਾਲ ਤਲਾਕ ਹੋ ਗਿਆ ਹੈ ਅਤੇ ਅਦਾਕਾਰਾ ਨੇ 250 ਕਰੋੜ ਦਾ ਗੁਜਾਰਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸਾਮੰਥਾ ਦੀ ਗੱਲ ਸੁਣਨ ਤੋਂ ਬਾਅਦ ਤੁਹਾਡੇ ਮਨ ਵਿਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਗੁਜਾਰਾ ਕੀ ਹੁੰਦਾ ਹੈ? ਕੀ ਆਮ ਔਰਤਾਂ ਨੂੰ ਵੀ ਤਲਾਕ ਦੇ ਸਮੇਂ ਗੁਜਾਰਾ ਭੱਤਾ ਮਿਲਦਾ ਹੈ? 

ਗੁਜ਼ਾਰਾ ਭੱਤਾ ਇੱਕ ਕਿਸਮ ਦੀ ਵਿੱਤੀ ਮਦਦ ਹੈ, ਜਿਸ ਦਾ ਪਤਨੀ ਆਪਣੇ ਪਤੀ ਤੋਂ ਵੱਖ ਹੋਣ ਤੋਂ ਪਹਿਲਾਂ ਜਾਂ ਬਾਅਦ ਵਿਚ ਦਾਅਵਾ ਕਰ ਸਕਦੀ ਹੈ। ਪਤੀ ਕਾਨੂੰਨੀ ਤੌਰ 'ਤੇ ਆਪਣੀ ਪਤਨੀ ਨੂੰ ਗੁਜਾਰਾ ਭੱਤਾ ਦੇਣ ਲਈ ਵਚਨਬੱਧ ਹੈ। ਕ੍ਰਿਮੀਨਲ ਪ੍ਰੋਸੀਜਰ ਕੋਡ 1973 ਦੇ ਤਹਿਤ ਪਤਨੀ ਦਾ ਗੁਜਾਰਾ ਉਸ ਦੇ ਪਤੀ ਦੀ ਜ਼ਿੰਮੇਵਾਰੀ ਹੈ। ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਤੀ ਨੇ ਪਤਨੀ ਤੋਂ ਗੁਜਾਰਾ ਭੱਤਾ ਲਿਆ ਹੈ ਅਤੇ ਅਦਾਲਤ ਨੇ ਆਪਣਾ ਹੁਕਮ ਦਿੱਤਾ ਹੈ। ਜੁਲਾਈ 2014 ਵਿਚ ਗਾਂਧੀਨਗਰ, ਗੁਜਰਾਤ ਦੀ ਇੱਕ ਪਰਿਵਾਰਕ ਅਦਾਲਤ ਨੇ ਰਾਜਵਿੰਦਰ ਕੌਰ ਨੂੰ ਉਸਦੇ ਪਤੀ ਦਲਬੀਰ ਸਿੰਘ ਨੂੰ ਗੁਜਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ।

ਮ੍ਰਿਣਾਲਿਨੀ ਅਨੁਸਾਰ ਗੁਜਾਰਾ ਭੱਤਾ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲਾ- ਇਹ ਅਦਾਲਤ ਵਿਚ ਤਲਾਕ ਦੇ ਕੇਸ ਦੇ ਚੱਲਦੇ ਸਮੇਂ ਦਿੱਤਾ ਜਾਂਦਾ ਹੈ। ਇਸ ਨੂੰ ਰੱਖ-ਰਖਾਅ ਦੀ ਰਕਮ ਵੀ ਕਿਹਾ ਜਾਂਦਾ ਹੈ। ਕੇਸ ਲੜਦਿਆਂ ਪਤਨੀ ਨੂੰ ਇਸ ਰਾਹੀਂ ਆਰਥਿਕ ਮਦਦ ਮਿਲਦੀ ਹੈ। ਦੂਜਾ- ਇਹ ਉਦੋਂ ਦਿੱਤਾ ਜਾਂਦਾ ਹੈ ਜਦੋਂ ਪਤੀ-ਪਤਨੀ ਕਾਨੂੰਨੀ ਤੌਰ 'ਤੇ ਵੱਖ ਹੋ ਜਾਂਦੇ ਹਨ ਜਾਂ ਤਲਾਕ ਲੈ ਲਿਆ ਜਾਂਦਾ ਹੈ। ਇਸ ਵਿਚ ਸੰਚਤ, ਮਾਸਿਕ ਜਾਂ ਕਿਸ਼ਤ ਦੇ ਆਧਾਰ 'ਤੇ ਇਕ ਨਿਸ਼ਚਿਤ ਰਕਮ ਤੈਅ ਕੀਤੀ ਜਾਂਦੀ ਹੈ, ਜੋ ਪਤਨੀ ਨੂੰ ਦਿੱਤੀ ਜਾਂਦੀ ਹੈ।

ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ 1956 ਦੇ ਅਨੁਸਾਰ, ਇੱਕ ਹਿੰਦੂ ਪਤਨੀ ਨੂੰ ਆਪਣੇ ਪਤੀ ਤੋਂ ਵੱਖ ਹੋਣ ਦਾ ਅਧਿਕਾਰ ਹੈ ਅਤੇ ਉਸ ਨੂੰ ਗੁਜ਼ਾਰੇ ਦਾ ਦਾਅਵਾ ਕੀਤੇ ਬਿਨ੍ਹਾਂ ਪਤੀ ਵੱਲੋਂ ਗੁਜਾਰਾ ਭੱਤਾ ਦਿੱਤਾ ਜਾਵੇਗਾ, ਪਰ ਇਹ ਕੁਝ ਖਾਸ ਹਾਲਤਾਂ ਵਿੱਚ ਹੀ ਸੰਭਵ ਹੈ।   ਐਲੀਮਨੀ ਦੀ ਰਕਮ ਪਤੀ ਦੀਆਂ ਕੁਝ ਗੱਲਾਂ ਨੂੰ ਦੇਖ ਕੇ ਅਦਾਲਤ ਦੁਆਰਾ ਗੁਜਾਰੇ ਦੀ ਰਕਮ ਦਾ ਫੈਸਲਾ ਕੀਤਾ ਜਾਂਦਾ ਹੈ-
ਪਤੀ ਦੀ ਤਨਖਾਹ
ਪਤੀ ਦੀ ਜਾਇਦਾਦ
ਬੱਚਿਆਂ ਦੀ ਸਿੱਖਿਆ
ਪਤੀ ਦੇ ਪਰਿਵਾਰ ਦੇ ਖਰਚੇ

ਕਹਿਣ ਦਾ ਭਾਵ ਹੈ ਕਿ ਪਤੀ ਦੀ ਸਾਰੀ ਜੀਵਨ ਸ਼ੈਲੀ ਵੇਖੀ ਜਾਂਦੀ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਬੱਚਾ ਕਿਸ ਕੋਲ ਹੈ ਅਤੇ ਉਸ ਦੀ ਪੜ੍ਹਾਈ ਦਾ ਖਰਚਾ ਵੀ ਦੇਖਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਤਿੰਨੇ ਗੱਲਾਂ ਪਤੀ ਵੱਲੋਂ ਅਦਾਲਤ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਅਦਾਲਤ ਤੈਅ ਕਰਦੀ ਹੈ ਕਿ ਪਤਨੀ ਨੂੰ ਕਿੰਨਾ ਗੁਜਾਰਾ ਭੱਤਾ ਦਿੱਤਾ ਜਾ ਸਕਦਾ ਹੈ।

ਸਾਮੰਥਾ ਨੇ ਕਰਨ ਦੇ ਸ਼ੋਅ 'ਚ ਕਿਹਾ ਸੀ, 'ਟ੍ਰੋਲ ਕਰਨ ਵਾਲਿਆਂ ਨੇ ਪਹਿਲਾਂ 250 ਕਰੋੜ ਦੇ ਗੁਜਾਰੇ ਦੀ ਕਹਾਣੀ ਬਣਾਈ ਸੀ। ਫਿਰ ਉਸ ਨੇ ਮਹਿਸੂਸ ਕੀਤਾ ਕਿ ਇਹ ਵਿਸ਼ਵਾਸਯੋਗ ਕਹਾਣੀ ਨਹੀਂ ਲੱਗ ਰਹੀ ਸੀ, ਇਸ ਲਈ ਉਸ ਨੇ ਇਕ ਹੋਰ ਕਹਾਣੀ ਬਣਾਈ ਕਿ ਮੈਂ ਪ੍ਰੀ-ਨੈਪ ਸਾਈਨ ਕੀਤਾ ਹੈ। ਇਸ ਲਈ ਮੈਂ ਗੁਜਾਰਾ ਭੱਤਾ ਵੀ ਨਹੀਂ ਮੰਗ ਸਕਦੀ ਹਾਂ। ਪ੍ਰੀ-ਨਪ ਇਕ ਤਰ੍ਹਾਂ ਦਾ ਇਕਰਾਰਨਾਮਾ ਹੈ, ਜਿਸ 'ਤੇ ਵਿਆਹ ਤੋਂ ਪਹਿਲਾਂ ਪਤੀ-ਪਤਨੀ ਵਿਚਕਾਰ ਦਸਤਖਤ ਕੀਤੇ ਜਾਂਦੇ ਹਨ। ਇਸ ਵਿਚ ਇਹ ਤੈਅ ਹੁੰਦਾ ਹੈ ਕਿ ਮੌਤ, ਤਲਾਕ ਜਾਂ ਵੱਖ ਹੋਣ ਸਮੇਂ ਦੋਵਾਂ ਧਿਰਾਂ ਵਿਚ ਕਿੰਨਾ ਪੈਸਾ ਵੰਡਿਆ ਜਾਵੇਗਾ।