CM ਮਾਨ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ, ਪ੍ਰਦੂਸ਼ਿਤ ਪਾਣੀ ਦੇ ਮੁੱਦੇ ’ਤੇ ਕੀਤੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਪੰਜਾਬ ਦੇ 150 ਪਾਣੀ ਦੇ ਜੋਨਾਂ ਵਿਚੋਂ 117 ਡਾਰਕ ਜੋਨ ਬਣ ਗਏ। ਜਿਹੜੇ 33 ਬਚੇ ਹਨ ਉਹਨਾਂ ਵਿਚ ਵੀ ਖਾਰਾ ਪਾਣੀ ਹੈ''

CM Mann met Union Minister Gajendra Singh Shekhawat

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਸੀ.ਐਮ ਮਾਨ ਨੇ ਪੰਜਾਬ ਦੇ ਦੂਸ਼ਿਤ ਪਾਣੀ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਪ੍ਰਦੂਸ਼ਣ ਕਾਰਨ ਖ਼ਰਾਬ ਹੋ ਗਿਆ ਹੈ, ਜੋ ਹੁਣ ਪੀਣ ਯੋਗ ਨਹੀਂ ਰਿਹਾ ।

 

ਕਈ ਥਾਈਂ ਬੱਚੇ ਅਪਾਹਜ ਪੈਦਾ ਹੋ ਰਹੇ ਹਨ, ਕੁਝ ਪਿੰਡ ਅਜਿਹੇ ਹਨ ਜਿੱਥੇ ਹਰੇਕ ਘਰ ’ਚ ਵ੍ਹੀਲ ਚੇਅਰ ਹੈ। ਸਤਲੁਜ ਦੇ ਜਿਸ ਪਾਣੀ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ, ਉਸ ਸਤਲੁਜ ਦਾ ਪਾਣੀ ਹੁਣ ਕੈਂਸਰ ਦਾ ਦਰਿਆ ਬਣਦਾ ਜਾ ਰਿਹਾ ਹੈ।

 

 ਬੁੱਢਾ ਨਾਲਾ ਸਾਫ ਕਰਨ ਲਈ ਸਾਡੀ ਸਰਕਾਰ ਨੇ ਸਾਡੇ 650 ਕਰੋੜ ਰੁਪਿਆ ਰੱਖਿਆ ਹੈ। ਮੰਤਰੀ ਸਾਬ੍ਹ ਨੇ ਵੀ ਹਿੱਸਾ ਪਾਉਣ ਦੀ ਗੱਲ ਕਹੀ ਹੈ ਕਿਉਂਕਿ ਇਹ ਪ੍ਰਦੂਸ਼ਿਤ ਪਾਣੀ ਲੁਧਿਆਣੇ ਸਤਲੁਜ 'ਚ ਪੈਂਦਾ ਹੈ ਤੇ ਅੱਗੇ ਰਾਜਸਥਾਨ ਤੱਕ ਜਾਂਦਾ ਹੈ। ਗਜੇਂਦਰ ਸ਼ੇਖਾਵਤ ਵੀ ਰਾਜਸਥਾਨ ਤੋਂ ਹਨ। ਉਹਨਾਂ ਨੂੰ ਵੀ ਉਥੇ ਦੇ ਲੋਕ ਪ੍ਰਦੂਸ਼ਿਤ ਪਾਣੀ ਸਬੰਧੀ ਸ਼ਿਕਾਇਤਾਂ ਕਰਦੇ ਹਨ।

 

ਪ੍ਰਦੂਸ਼ਿਤ ਪਾਣੀ ਦਾ ਮੁੱਦਾ ਇਕੱਲੇ ਪੰਜਾਬ ਦਾ ਨਹੀਂ ਸਗੋਂ ਰਾਜਸਥਾਨ ਦਾ ਵੀ ਹੈ। ਸੀਐਮ ਮਾਨ ਨੇ ਕਿਹਾ ਕਿ ਮੰਤਰੀ ਸਾਬ੍ਹ ਨੇ ਪ੍ਰਦੂਸ਼ਿਤ ਪਾਣ ਨੂੰ ਸਾਫ ਕਰਨ ਦਾ ਭਰੋਸਾ ਦਿੱਤਾ ਹੈ। ਸਰਹੱਦੀ ਇਲਾਕੇ ਵਿਚ ਪਾਣੀ ਕਾਫੀ ਹੇਠਾਂ ਚਲਾ ਗਿਆ ਹੈ। ਪੰਜਾਬ ਦੇ 150 ਪਾਣੀ ਦੇ ਜੋਨਾਂ ਵਿਚੋਂ 117 ਡਾਰਕ ਜੋਨ ਬਣ ਗਏ। ਜਿਹੜੇ 33 ਬਚੇ ਹਨ ਉਹਨਾਂ ਵਿਚ ਵੀ ਖਾਰਾ ਪਾਣੀ ਹੈ। ਪਾਣੀ ਨੂੰ ਸਾਫ ਰੱਖਣਾ ਸਾਡੀ ਜ਼ਿੰਮੇਵਾਰੀ ਹੈ।