ਮਿੰਟਾਂ 'ਚ ਬਦਲੀ ਗਰੀਬ ਪਰਿਵਾਰ ਦੀ ਕਿਸਮਤ, ਘਰ ਵਿਕਣ ਤੋਂ ਪਹਿਲਾਂ ਨਿਕਲੀ 1 ਕਰੋੜ ਦੀ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਜ਼ਾ ਚੁਕਾਉਣ ਲਈ ਲਿਆ ਸੀ ਘਰ ਵੇਚਣ ਦਾ ਫ਼ੈਸਲਾ

photo

 

ਮੰਜੇਸ਼ਵਰ : ਕਹਿੰਦੇ ਹਨ ਕਿ  ਕਿਸਮਤ ਬਦਲ ਨੂੰ ਬਹੁਤਾ ਟਾਈਮ ਨਹੀਂ ਲੱਗਦਾ। ਅਜਿਹਾ ਹੀ ਕੁਝ ਕੇਰਲ ਦੇ ਇਕ ਪੇਂਟਰ ਨਾਲ ਹੋਇਆ। ਮੰਜੇਸ਼ਵਰ ਵਿੱਚ ਰਹਿਣ ਵਾਲਾ 50 ਸਾਲਾ ਮੁਹੰਮਦ ਬਾਵਾ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਅਤੇ ਉਸਨੇ ਆਪਣਾ ਘਰ ਵੇਚਣ ਦਾ ਫੈਸਲਾ ਕੀਤਾ ਸੀ ਪਰ ਆਪਣਾ ਘਰ ਵੇਚਣ ਲਈ ਟੋਕਨ ਮਨੀ ਲੈਣ ਤੋਂ ਦੋ ਘੰਟੇ ਪਹਿਲਾਂ ਕੁਝ ਅਜਿਹਾ ਹੋਇਆ ਜਿਸ ਨੇ ਉਸ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ।

 

 

ਦਰਅਸਲ, ਉਸ ਨੇ 1 ਕਰੋੜ ਰੁਪਏ ਦੀ ਲਾਟਰੀ ਦਾ ਇਨਾਮ ਜਿੱਤਿਆ ਸੀ। ਭਾਰੀ ਕਰਜ਼ਦਾਰ ਬਾਵਾ ਅਤੇ ਉਸਦੀ ਪਤਨੀ ਅਮੀਨਾ ਨੇ ਅੱਠ ਮਹੀਨੇ ਪਹਿਲਾਂ ਬਣਾਇਆ ਆਪਣਾ 2,000 ਵਰਗ ਫੁੱਟ ਦਾ ਘਰ ਵੇਚਣ ਦਾ ਫੈਸਲਾ ਕੀਤਾ ਸੀ ਪਰ ਆਖਰੀ ਸਮੇਂ 'ਤੇ ਉਹ ਇਸ ਨੂੰ ਬਚਾਉਣ ਵਿਚ ਕਾਮਯਾਬ ਰਹੇ। ਐਤਵਾਰ ਸ਼ਾਮ 5 ਵਜੇ ਇਕ ਪਾਰਟੀ ਸੌਦਾ ਪੱਕਾ ਕਰਨ ਲਈ ਟੋਕਨ ਰਾਸ਼ੀ ਲੈ ਕੇ ਬਾਵਾ ਦੇ ਘਰ ਆਉਣ ਵਾਲੀ ਸੀ। ਉਸ ਨੇ ਆਪਣੇ ਮਕਾਨ ਦੀ ਕੀਮਤ 45 ਲੱਖ ਰੁਪਏ ਰੱਖੀ ਸੀ ਕਿਉਂਕਿ ਉਸ 'ਤੇ 45 ਲੱਖ ਰੁਪਏ ਦਾ ਕਰਜ਼ਾ ਸੀ ਪਰ ਦਲਾਲ ਅਤੇ ਪਾਰਟੀ ਨੇ 40 ਲੱਖ ਰੁਪਏ ਦੇਣ ਲਈ ਕਿਹਾ। ਪਰ ਫਿਰ ਵੀ ਬਾਵਾ ਅਤੇ ਅਮੀਨਾ ਮਕਾਨ ਵੇਚਣ ਅਤੇ ਕਿਰਾਏ 'ਤੇ ਰਹਿਣ ਲਈ ਰਾਜ਼ੀ ਹੋ ਗਏ।

 

 

ਅਮੀਨਾ ਨੇ 10 ਲੱਖ ਰੁਪਏ ਦਾ ਬੈਂਕ ਕਰਜ਼ਾ ਲਿਆ ਸੀ। ਨਾਲ ਹੀ, ਜੋੜੇ ਨੇ ਘਰ ਬਣਾਉਣ ਲਈ ਆਪਣੇ ਰਿਸ਼ਤੇਦਾਰਾਂ ਤੋਂ 20 ਲੱਖ ਰੁਪਏ ਹੋਰ ਉਧਾਰ ਲਏ ਸਨ। ਜਲਦੀ ਹੀ, ਉਸਨੇ ਆਪਣੀ ਦੂਜੀ ਧੀ ਦਾ ਵਿਆਹ ਕੀਤਾ ਸੀ । ਜਿਸ ਕਾਰਨ ਉ ਕਰਜ਼ੇ ਵਿੱਚ ਡੁੱਬ ਗਿਆ।  ਜੋੜੇ ਦੇ ਪੰਜ ਬੱਚੇ ਹਨ, ਚਾਰ ਧੀਆਂ ਅਤੇ ਇੱਕ ਪੁੱਤਰ। ਦੋ ਵੱਡੀਆਂ ਧੀਆਂ ਵਿਆਹੀਆਂ ਹੋਈਆਂ ਹਨ। ਉਸ ਦੇ 22 ਸਾਲਾ ਪੁੱਤਰ ਨਿਜ਼ਾਮੂਦੀਨ ਨੂੰ ਤਿੰਨ ਹਫ਼ਤੇ ਪਹਿਲਾਂ ਕਤਰ ਵਿੱਚ ਇੱਕ ਇਲੈਕਟ੍ਰਿਕ ਦੀ ਦੁਕਾਨ ਵਿੱਚ ਸੇਲਜ਼ਮੈਨ ਵਜੋਂ ਨੌਕਰੀ ਮਿਲੀ ਸੀ। ਸਭ ਤੋਂ ਛੋਟੀਆਂ ਦੋ ਧੀਆਂ 12ਵੀਂ ਜਮਾਤ ਵਿੱਚ ਪੜ੍ਹਦੀਆਂ ਹਨ।

 

 

ਬਾਵਾ ਦਾ ਕਹਿਣਾ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਉਸ ਦੇ ਪਰਿਵਾਰ ਦਾ ਹਰ ਕੋਈ ਬਹੁਤ ਤਣਾਅ ਵਿਚ ਸੀ। ਆਮਦਨ ਬਹੁਤ ਘੱਟ ਹੋਣ ਕਾਰਨ ਉਹ ਆਪਣਾ ਕਰਜ਼ਾ ਨਹੀਂ ਮੋੜ ਸਕੇ। ਐਤਵਾਰ ਦੁਪਹਿਰ 1 ਵਜੇ ਦੇ ਕਰੀਬ ਜਦੋਂ ਪਰਿਵਾਰ ਆਪਣੇ ਘਰ ਦੇ ਖਰੀਦਦਾਰ ਦੀ ਉਡੀਕ ਕਰ ਰਿਹਾ ਸੀ ਤਾਂ ਬਾਵਾ ਬਾਹਰ ਆ ਕੇ ਬਜ਼ਾਰ ਚਲਾ ਗਿਆ। ਉਸ ਨੇ ਕੇਰਲ ਸਰਕਾਰ ਦੀ ਫਿਫਟੀ-ਫਿਫਟੀ ਲਾਟਰੀ ਦੀਆਂ ਚਾਰ ਟਿਕਟਾਂ ਖਰੀਦੀਆਂ।

ਉਹ ਪਿਛਲੇ ਚਾਰ ਮਹੀਨਿਆਂ ਤੋਂ ਲਾਟਰੀਆਂ ਖਰੀਦ ਰਿਹਾ ਹੈ। ਇਸ ਉਮੀਦ ਵਿੱਚ ਕਿ ਕਿਸੇ ਦਿਨ ਕਿਸਮਤ ਬਦਲੇਗੀ। ਉਸ ਦਿਨ ਦੁਪਹਿਰ 3 ਵਜੇ ਲਾਟਰੀ ਕੱਢੀ ਗਈ ਅਤੇ ਬਾਵਾ ਨੂੰ ਪਤਾ ਲੱਗਾ ਕਿ ਉਸ ਦੀ ਲਾਟਰੀ ਜਿੱਤ ਗਈ ਹੈ। ਇੱਕ ਕਰੋੜ ਦੀ ਲਾਟਰੀ ਵਿੱਚੋਂ ਟੈਕਸ ਕੱਟਣ ਤੋਂ ਬਾਅਦ ਉਸ ਨੂੰ ਕਰੀਬ 63 ਲੱਖ ਰੁਪਏ ਮਿਲਣਗੇ। ਇਸ ਤੋਂ ਬਾਅਦ ਉਸ ਨੇ ਆਪਣਾ ਘਰ ਵੇਚਣ ਤੋਂ ਇਨਕਾਰ ਕਰ ਦਿੱਤਾ।