Manali News : ਬਿਆਸ ਦਰਿਆ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ ! ਮੱਚਿਆ ਹਾਹਾਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Manali News : ਸਵਾਰੀਆਂ ਨਾਲ ਭਰੀ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ 

ਬੱਸ ਦੀ ਤਸਵੀਰ

 

Manali News : ਮਨਾਲੀ 'ਚ ਬਾਨੂ ਪੁਲ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਨਾਲੀ ਤੋਂ ਪੰਜਾਬ ਆ ਰਹੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। ਇਹ ਬੱਸ ਮਨਾਲੀ ਵਿਚ ਬਿਆਸ ਦਰਿਆ ਵਿਚ ਜਾ ਡਿੱਗੀ ਹੈ। ਹਾਦਸੇ 'ਚ 12 ਲੋਕ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਕਈ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਇਹ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ ਤੇ ਸਵਾਰੀਆਂ ਨਾਲ ਭਰੀ ਹੋਈ ਸੀ। 

ਇਹ ਵੀ ਪੜੋ: Punjab Education Department news : ਪੰਜਾਬ ਸਿੱਖਿਆ ਵਿਭਾਗ 'ਚ ਹੁਣ ਹੋਣਗੇ ਤਬਾਦਲੇ, ਵਿਭਾਗ ਨੇ ਇਸ ਸਬੰਧੀ ਆਨਲਾਈਨ ਖੋਲ੍ਹਿਆ ਪੋਰਟਲ 

ਇਸ ਹਾਦਸੇ ਵਿਚ ਇਕ ਦਰਜਨ ਤੋਂ ਵੀ ਵੱਧ ਸਵਾਰੀਆਂ ਜ਼ਖ਼ਮੀ ਦੱਸੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਬਿਆਸ ਦਰਿਆ ਵਿਚ ਕਾਫ਼ੀ ਪਾਣੀ ਆਇਆ ਸੀ। ਜ਼ਮੀਨ ਧੱਸ ਜਾਣ ਕਾਰਨ ਇਹ ਬੱਸ ਦਰਿਆ ਵਿਚ ਡਿੱਗੀ ਦੱਸੀ ਜਾ ਰਹੀ ਹੈ।

(For more news apart from bus full of passengers fell into the Beas river in Manali News in Punjabi, stay tuned to Rozana Spokesman)