Delhi NCR Monsoon Forecast : ਦਿੱਲੀ 'ਚ ਭਾਰੀ ਮੀਂਹ ਦੀ ਚੇਤਾਵਨੀ ,ਯੂਪੀ-ਮਹਾਰਾਸ਼ਟਰ ਸਮੇਤ 18 ਰਾਜਾਂ ਲਈ ਰੈੱਡ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ-ਐਨਸੀਆਰ ਵਿੱਚ ਬੀਤੇ ਦਿਨ ਅਤੇ ਬੀਤੀ ਰਾਤ ਵੀ ਭਾਰੀ ਮੀਂਹ ਪਿਆ

delhi NCR Monsoon forecast

Delhi NCR Monsoon Forecast : ਮਾਨਸੂਨ ਦੇ ਬੱਦਲ ਭਵਿੱਖਬਾਣੀ ਅਨੁਸਾਰ ਖ਼ੂਬ ਬਰਸ ਰਹੇ ਹਨ ਪਰ ਮੀਂਹ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਦਾ ਸਾਹ ਲਿਆ ਹੈ। ਇਸ ਦੇ ਨਾਲ ਹੀ ਮੀਂਹ ਮੁੰਬਈ ਅਤੇ ਗੁਜਰਾਤ ਦੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਵੀ ਮੀਂਹ ਪਿਆ। ਹਾਲਾਂਕਿ ਕੁਝ ਥਾਵਾਂ 'ਤੇ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਸਿਰਫ ਹਨੇਰੀ ਚੱਲੀ ਪਰ ਰਾਜਧਾਨੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ। ਦਿੱਲੀ-ਐਨਸੀਆਰ ਵਿੱਚ ਬੀਤੇ ਦਿਨ ਅਤੇ ਬੀਤੀ ਰਾਤ ਵੀ ਭਾਰੀ ਮੀਂਹ ਪਿਆ।

ਮੁੰਬਈ ਵਿੱਚ ਰੈੱਡ ਅਲਰਟ ਜਾਰੀ 


ਅੱਜ ਸਵੇਰੇ ਵੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕੁਝ ਇਲਾਕਿਆਂ 'ਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ ਪਰ ਮੁੰਬਈ ਅਤੇ ਪੁਣੇ 'ਚ ਮੀਂਹ ਮੁਸੀਬਤ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਮੁੰਬਈ 'ਚ ਤੇਜ਼ ਲਹਿਰਾਂ ਅਤੇ ਪੁਣੇ 'ਚ 48 ਘੰਟਿਆਂ ਤੱਕ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਦਿੱਤਾ ਹੋਇਆ ਹੈ। ਪਿਛਲੇ ਦਿਨ ਪੁਣੇ ਵਿੱਚ 66 ਸਾਲਾਂ ਵਿੱਚ ਸਭ ਤੋਂ ਵੱਧ  24 ਘੰਟਿਆਂ ਵਿੱਚ 114 ਮਿਲੀਮੀਟਰ ਮੀਂਹ ਪਿਆ। ਮੁੰਬਈ 'ਚ ਸਮੁੰਦਰ 'ਚ ਕਰੀਬ 4.5 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਲਈ ਵੀ ਰੈੱਡ ਅਲਰਟ ਹੈ।

ਦਿੱਲੀ 'ਚ 3 ਦਿਨ ਮੌਸਮ ਖਰਾਬ ਰਹੇਗਾ

ਮੌਸਮ ਵਿਭਾਗ ਮੁਤਾਬਕ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਸ਼ਹਿਰਾਂ ਦਾ ਮੌਸਮ ਅੱਜ ਅਤੇ ਪਰਸੋਂ ਵੀ ਖਰਾਬ ਰਹੇਗਾ। 3 ਦਿਨਾਂ ਤੱਕ ਮੀਂਹ ਪੈਂਦਾ ਰਹੇਗਾ। ਦੱਸ ਦੇਈਏ ਕਿ ਵੀਕੈਂਡ 'ਤੇ ਮੌਸਮ ਸੁਹਾਵਣਾ ਰਹੇਗਾ। ਗਰਜ ਅਤੇ ਚਮਕ ਨਾਲ ਮੀਂਹ ਪਵੇਗਾ। ਅਜਿਹੇ ਮੌਸਮ ਵਿੱਚ ਰਾਜਧਾਨੀ ਦਾ ਤਾਪਮਾਨ ਵੱਧ ਤੋਂ ਵੱਧ 35 ਅਤੇ ਘੱਟੋ-ਘੱਟ 27 ਡਿਗਰੀ ਰਹਿਣ ਦੀ ਸੰਭਾਵਨਾ ਹੈ।

ਅੱਜ 18 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ

ਮੌਸਮ ਵਿਭਾਗ ਅਨੁਸਾਰ ਅੱਜ 6 ਰਾਜਾਂ ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਉੜੀਸਾ ਵਿੱਚ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਹੋਵੇਗਾ। ਇਸ ਤੋਂ ਇਲਾਵਾ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ, ਕੇਰਲ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਝਾਰਖੰਡ, ਸਿੱਕਮ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਭਲਕੇ ਇਨ੍ਹਾਂ ਰਾਜਾਂ ਵਿੱਚ ਅਲਰਟ ਰਹੇਗਾ

ਮੌਸਮ ਵਿਭਾਗ ਨੇ ਭਲਕੇ 27 ਜੁਲਾਈ ਨੂੰ ਵੀ ਚੰਗੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਭਲਕੇ ਵੀ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਾ ਅਲਰਟ ਹੋਵੇਗਾ। ਉੱਤਰਾਖੰਡ, ਗੋਆ, ਕਰਨਾਟਕ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਸਿੱਕਮ, ਉੜੀਸਾ, ਅਸਾਮ, ਮੇਘਾਲਿਆ ਵਿੱਚ ਵੀ ਮੀਂਹ ਪੈ ਸਕਦਾ ਹੈ।