Upendra Dwivedi News: ''ਆਪ੍ਰੇਸ਼ਨ ਸਿੰਦੂਰ ਪਾਕਿਸਤਾਨ ਨੂੰ ਸਿੱਧਾ ਸੁਨੇਹਾ, ਅਤਿਵਾਦੀ ਸਮਰਥਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ'': ਫੌਜ ਮੁਖੀ
ਉਪੇਂਦਰ ਦਿਵੇਦੀ ਨੇ ਕਾਰਗਿਲ ਵਿਜੇ ਦਿਵਸ 'ਤੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
Army Chief Upendra Dwivedi direct message to Pakistan on Operation Sindoor: ਭਾਰਤੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੇ ਗਏ ਸਰਜੀਕਲ ਸਟ੍ਰਾਈਕ ਪਾਕਿਸਤਾਨ ਨੂੰ ਸਿੱਧਾ ਸੁਨੇਹਾ ਸਨ ਕਿ ਅਤਿਵਾਦ ਦੇ ਸਮਰਥਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਜਨਰਲ ਦਿਵੇਦੀ ਨੇ ਅੱਗੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵੀ ਪਹਿਲਗਾਮ ਅਤਿਵਾਦੀ ਹਮਲੇ ਦਾ ਜਵਾਬ ਸੀ, ਜਿਸ ਨੇ ਪੂਰੇ ਦੇਸ਼ ਨੂੰ ਡੂੰਘਾ ਜ਼ਖ਼ਮੀ ਕਰ ਦਿੱਤਾ ਸੀ। ਇਸ ਵਾਰ ਭਾਰਤ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਢੁਕਵਾਂ ਜਵਾਬ ਵੀ ਦਿੱਤਾ। ਜਨਰਲ ਦਿਵੇਦੀ ਨੇ ਇਹ ਗੱਲਾਂ ਲੱਦਾਖ ਦੇ ਦਰਾਸ ਵਿੱਚ ਕਾਰਗਿਲ ਵਿਜੇ ਦਿਵਸ 'ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕਹੀਆਂ। ਉਨ੍ਹਾਂ ਕਿਹਾ- ਦੁਸ਼ਮਣ ਨੂੰ ਜਵਾਬ ਦੇਣਾ ਹੁਣ ਆਮ ਗੱਲ ਹੈ।
ਕਾਰਗਿਲ ਵਿਜੇ ਦਿਵਸ ਦੇ 26 ਸਾਲ ਪੂਰੇ ਹੋਣ 'ਤੇ, ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਪਹੁੰਚੇ। ਤਿੰਨੋਂ ਸੈਨਾ ਮੁਖੀ ਵੀ ਉਨ੍ਹਾਂ ਨਾਲ ਮੌਜੂਦ ਸਨ। ਰਾਜਨਾਥ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 5 ਮਈ 1999 ਨੂੰ ਪਾਕਿਸਤਾਨ ਦੇ ਘੁਸਪੈਠ ਤੋਂ ਬਾਅਦ, ਕਾਰਗਿਲ ਦੀਆਂ ਪਹਾੜੀ ਚੋਟੀਆਂ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਸ਼ੁਰੂ ਹੋ ਗਈ। ਇਹ ਜੰਗ ਲਗਭਗ 84 ਦਿਨ ਚੱਲੀ। ਇਹ ਜੰਗ ਅਧਿਕਾਰਤ ਤੌਰ 'ਤੇ 26 ਜੁਲਾਈ 1999 ਨੂੰ ਭਾਰਤ ਦੀ ਜਿੱਤ ਨਾਲ ਖ਼ਤਮ ਹੋਈ। ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਭਾਰਤੀ ਸੈਨਿਕਾਂ ਦੇ ਬਲੀਦਾਨ ਅਤੇ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
"(For more news apart from “Army Chief Upendra Dwivedi direct message to Pakistan on Operation Sindoor, ” stay tuned to Rozana Spokesman.)