Justice B.R. Gavai: ਸੇਵਾਮੁਕਤੀ ਤੋਂ ਬਾਅਦ ਕੀ ਕਰਨਗੇ ਸੀਜੇਆਈ ਬੀਆਰ ਗਵਈ? ਉਨ੍ਹਾਂ ਨੇ ਖੁਦ ਦੱਸੀ ਆਪਣੀ ਪੂਰੀ ਯੋਜਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀ.ਜੇ.ਆਈ. ਗਵਈ 23 ਨਵੰਬਰ ਨੂੰ ਸੇਵਾਮੁਕਤ ਹੋਣਗੇ।

Justice B.R. Gavai

Justice B.R. Gavai: ਚੀਫ਼ ਜਸਟਿਸ (ਸੀ.ਜੇ.ਆਈ.) ਬੀ. ਆਰ. ਗਵਈ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਆਪਣੀ ਸੇਵਾਮੁਕਤੀ ਤੋਂ ਬਾਅਦ ਸਲਾਹ-ਮਸ਼ਵਰਾ ਅਤੇ ਵਿਚੋਲਗੀ ਕਰਨਗੇ ਅਤੇ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਨਗੇ।

ਜਸਟਿਸ ਗਵਈ ਨੇ ਕਿਹਾ, "ਮੈਂ ਪਹਿਲਾਂ ਵੀ ਕਈ ਮੌਕਿਆਂ 'ਤੇ ਐਲਾਨ ਕੀਤਾ ਹੈ ਕਿ 24 ਨਵੰਬਰ ਤੋਂ ਬਾਅਦ, ਮੈਂ ਕੋਈ ਵੀ ਸਰਕਾਰੀ ਅਹੁਦਾ ਸਵੀਕਾਰ ਨਹੀਂ ਕਰਾਂਗਾ। ਮੈਂ ਸਲਾਹ-ਮਸ਼ਵਰਾ ਅਤੇ ਵਿਚੋਲਗੀ ਕਰਾਂਗਾ।" ਉਹ ਅਮਰਾਵਤੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਖੇ ਸਵਰਗੀ ਟੀ.ਆਰ. ਗਿਲਡਾ ਮੈਮੋਰੀਅਲ ਈ-ਲਾਇਬ੍ਰੇਰੀ ਦੇ ਉਦਘਾਟਨ ਮੌਕੇ ਬੋਲ ਰਹੇ ਸਨ।

ਸੀ.ਜੇ.ਆਈ. ਗਵਈ 23 ਨਵੰਬਰ ਨੂੰ ਸੇਵਾਮੁਕਤ ਹੋਣਗੇ।