ਸੋਨੀਆ ਗਾਂਧੀ ਨੂੰ ਚਿੱਠੀ ਲਿਖਣਾ ਠੀਕ ਨਹੀਂ ਸੀ : ਦਿਗਵਿਜੇ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਨੀਆ ਗਾਂਧੀ ਨੂੰ ਚਿੱਠੀ ਲਿਖਣਾ ਠੀਕ ਨਹੀਂ ਸੀ : ਦਿਗਵਿਜੇ ਸਿੰਘ

image

ਜਬਲਪੁਰ, 26 ਅਗੱਸਤ : ਕਾਂਗਰਸ ਪਾਰਟੀ ਅੰਦਰ ਭਾਰੀ ਬਦਲਾਅ ਦੀ ਮੰਗ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 23 ਆਗੂਆਂ ਦੁਆਰਾ ਚਿੱਠੀ ਲਿਖੇ ਜਾਣ ਨੂੰ ਠੀਕ ਨਾ ਮੰਨਦਿਆਂ ਸੀਨੀਅਰ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਕਿਹਾ ਕਿ ਬਿਹਤਰ ਹੁੰਦਾ ਜੇ ਚਿੱਠੀ ਲਿਖਣ ਜਾਂ ਮੀਡੀਆ ਵਿਚ ਇਸ ਨੂੰ ਲੀਕ ਕਰਨ ਦੀ ਬਜਾਏ ਅਜਿਹੇ ਮੁੱਦਿਆਂ ਨੂੰ ਕਾਂਗਰਸ ਕਾਰਜਕਾਰਣੀ ਦੀ ਬੈਠਕ ਵਿਚ ਚੁਕਿਆ ਜਾਂਦਾ। ਰਾਜ ਸਭਾ ਮੈਂਬਰ ਨੇ ਪੱਤਰਕਾਰਾਂ ਨੂੰ ਕਿਹਾ, 'ਮੈਂ ਕਾਰਜਕਾਰਣੀ ਦਾ ਮੈਂਬਰ ਨਹੀਂ, ਨਾ ਹੀ ਮੈਂ ਉਹ ਚਿੱਠੀ ਵੇਖੀ ਹੈ ਪਰ ਚਿੱਠੀ ਲਿਖਣ ਨਾਲੋਂ ਬਿਹਤਰ ਹੁੰਦਾ ਜੇ ਚਾਰ ਜਾਂ ਪੰਜ ਆਗੂ ਜਿਹੜੇ ਕਾਰਜਕਾਰਣੀ ਦੇ ਮੈਂਬਰ ਹਨ, ਚਰਚਾ ਲਈ ਬੇਨਤੀ ਕਰਦੇ। ਚਿੱਠੀ ਲਿਖਣਾ ਜਾਂ ਮੀਡੀਆ ਵਿਚ ਇਸ ਨੂੰ ਲੀਕ ਕਰਨਾ ਠੀਕ ਨਹੀਂ।' ਉਹ ਇਥੇ ਕਿਸੇ ਧਾਰਮਕ ਆਗੂ ਨੂੰ ਮਿਲਣ ਆਏ ਸਨ।

image


ਐਨਏਈਟੀ ਅਤੇ ਜੇਈਈ ਜਿਹੀਆਂ ਪ੍ਰੀਖਿਆਵਾਂ ਨੂੰ ਅੱਗੇ ਪਾਉਣ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਲਈ ਸੀਮਤ ਜਾਂਚ ਸਹੂਲਤ ਉਪਲਭਧ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕੋਰੋਨਾ ਵਾਇਰਸ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਇਹ ਪ੍ਰੀਖਿਆਵਾਂ ਕਰਾਉਣ ਦੀ ਸਮੀਖਿਆ ਲਈ ਸੁਪਰੀਮ ਕੋਰਟ ਵਿਚ ਅਪੀਲ ਕਰਨ ਦੀ ਲੋੜ ਹੈ। (ਏਜੰਸੀ)