ਪੰਜ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੈਟਰੋਲ-ਡੀਜ਼ਲ-ਸ਼ਰਾਬ 'ਤੇ ਬਰਾਬਰ ਕਰ ਲਗਾਉਣ ਲਈ ਸਹਿਮਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੈਟਰੋਲ ਅਤੇ ਡੀਜ਼ਲ ਦੇ ਵੱਧਦੇ ਰੇਟਾਂ ਦੇ ਵਿਚ ਪੰਜਾਬ, ਹਰਿਆਣਾ, ਦਿਲੀ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਸੰਘੀ ਸ਼ਾਸਿਤ ਚੰਡੀਗੜ ਨੇ

Five states and Union Territories agree to impose equal taxes on petrol and diesel

ਚੰਡੀਗੜ੍ਹ  : ਪੈਟਰੋਲ ਅਤੇ ਡੀਜ਼ਲ ਦੇ ਵੱਧਦੇ ਰੇਟਾਂ ਦੇ ਵਿਚ ਪੰਜਾਬ, ਹਰਿਆਣਾ, ਦਿਲੀ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਸੰਘੀ ਸ਼ਾਸਿਤ ਚੰਡੀਗੜ ਨੇ ਪੈਟਰੋਲੀਅਮ ਉਤਪਾਦਾਂ ਤੇ ਬਰਾਬਰ ਕਰ ਲਗਾਉਣ ਤੇ ਸਹਿਮਤੀ ਪ੍ਰਗਟਾਈ ਹੈ। ਦਿਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦਿਆ ਨੇ ਬੈਠਕ ਦੇ ਮਗਰੋਂ ਕਿਹਾ ਕਿ ਇਸ ਨਾਲ ਸਰਕਾਰੀ ਬਜਟ ਵਿੱਚ ਵਾਧਾ ਹੋਵੇਗਾ ਅਤੇ ਨਾਲ ਹੀ ਕਾਲਾਬਜ਼ਾਰੀ ਤੇ ਵੀ ਰੋਕ ਲਗੇਗੀ।

ਇਕ ਅਧਿਕਾਰਕ ਬਿਆਨ ਦੇ ਅਨੁਸਾਰ ਇਨਾਂ ਤੋਂ ਇਲਾਵਾ ਇਹ ਰਾਜ ਸ਼ਰਾਬ, ਵਾਹਨਾਂ ਦੇ ਪੰਜੀਕਰਣ ਅਤੇ ਯਾਤਾਯਾਤ ਪਰਮਿਟ ਦੇ ਮਾਮਲਿਆਂ ਵਿਚ ਵੀ ਇਕ ਸਮਾਨ ਦਰ ਰੱਖਣ ਤੇ ਸਹਿਮਤ ਹੋਏ ਹਨ। ਪੰਜ ਰਾਜਾਂ ਦੇ ਵਿਤਮੰਤਰੀਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ ਦੇ ਅਧਿਕਾਰਿਆਂ ਨੇ ਇਸ ਮਾਮਲੇ ਨੂੰ ਲੈ ਕੇ ਇੱਥੇ ਇੱਕ ਬੈਠਕ ਤੇ ਚਰਚਾ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਬੈਠਕ ਦੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੇ ਵਾਧੂ ਮੁਲ ਦੀਆਂ ਦਰਾਂ ਇਕ ਸਮਾਨ ਰੱਖਣ ਤੇ ਸਹਿਮਤੀ ਬਣੀ। ਸ਼ਾਮਿਲ ਰਾਜਾਂ ਨੇ ਇਹ ਫੈਸਲਾ ਵੀ ਕੀਤਾ ਕਿ ਇਸ ਸਬੰਧੀ ਵਿਚ ਇਕ ਉਪ ਸਮੰਤੀ ਗਠਿਤ ਕੀਤੀ ਜਾਵੇਗੀ ਜੋ ਅਗਲੇ 15 ਦਿਨਾਂ ਤੱਕ ਇੱਕ ਸਮਾਨ ਦਰਾਂ ਰੱਖਣ ਨੂੰ ਲੈ ਕੇ ਸੁਝਾਅ ਦੇਵੇਗੀ।

ਬੈਠਕ ਵਿੱਚ ਇਹ ਸਿੱਟਾ ਵੀ ਨਿਕਲਿਆ ਕਿ ਇਕ ਸਮਾਨ ਦਰਾਂ ਦੇ ਵਪਾਰ ਦੇ ਹੇਰ-ਫੇਰ ਤੇ ਰੋਕ ਲਗੇਗੀ। ਹਰਿਆਣਾ ਦੇ ਵਿਤਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਬੈਠਕ ਵਿਚ ਇਹ ਤੈਅ ਕੀਤਾ ਗਿਆ ਕਿ ਪੈਟਰੋਲ ਅਤੇ ਡੀਜ਼ਲ ਤੇ ਵੈਟ ਦਰਾਂ ਵਿਚ ਸਮਾਨਤਾ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂਕਿ ਗਾਹਕਾਂ ਨੂੰ ਰਾਹਤ ਦਿਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਵੀ ਉਨਾਂ ਰਾਜਾਂ ਵਿਚ ਸ਼ਾਮਿਲ ਹੈ ਜਿੱਥੇ ਪੈਟਰੋਲ ਤੇ ਸੱਭ ਤੋਂ ਉਚ ਦਰਾਂ ਤੇ ਵੈਟ ਲਗਦਾ ਹੈ।