ਰੋਹਤਾਂਗ ਸੁਰੰਗ ਦੇ ਰਾਹੀਂ ਬਚਾਈ 300 ਯਾਤਰੀਆਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਪੀਤੀ ਜਿਲ੍ਹੇ ਵਿਚ ਕੁਦਰਤ ਦਾ ਆਨੰਦ ਲੈਣ ਪੁੱਜੇ ਅਣਗਿਣਤ ਯਾਤਰੀ ਅਤੇ ਅਨੇਕਾਂ ਲੋਕ ਬੇਮੌਸਮੀ ਬਰਫ਼ਬਾਰੀ ਵਿਚ ਫਸ ਗਏ

Unmatched Snowfall

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸਪੀਤੀ ਜਿਲ੍ਹੇ ਵਿਚ ਕੁਦਰਤ ਦਾ ਆਨੰਦ ਲੈਣ ਪੁੱਜੇ ਅਣਗਿਣਤ ਯਾਤਰੀ ਅਤੇ ਅਨੇਕਾਂ ਲੋਕ ਬੇਮੌਸਮੀ ਬਰਫ਼ਬਾਰੀ ਵਿਚ ਫਸ ਗਏ।  ਇਨ੍ਹਾਂ ਲੋਕਾਂ ਨੂੰ ਫੱਸਿਆ ਵੇਖ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਏ। ਸੰਕਟ ਦੀ ਇਸ ਘੜੀ ਵਿਚ ਨਿਰਮਾਣ ਅਧੀਨ ਰੋਹਤਾਂਗ ਸੁਰੰਗ ਇਹਨਾਂ ਲੋਕਾਂ ਲਈ ਜੀਵਨ ਰੇਖਾ ਬਣ ਗਈ, ਜਦੋਂ ਸੋਮਵਾਰ ਨੂੰ 306 ਲੋਕਾਂ ਨੂੰ ਇਸ ਸੁਰੰਗ ਦੇ ਰਸ‍ਤੇ ਤੋਂ ਬਚਾਇਆ ਗਿਆ ਅਤੇ ਉਨ੍ਹਾਂ ਨੂੰ ਮਨਾਲੀ ਲਿਆਇਆ ਗਿਆ। ਮਨਾਲੀ ਦੇ ਐਸਡੀਐਮ ਰਮਨ ਗਾਰਸਾਂਗੀ ਨੇ ਕਿਹਾ ਕਿ  ਜ਼ਿਆਦਾਤਰ ਲੋਕ ਕੋਕਸਾਰ, ਸਿਸ‍ਸੂ ਅਤੇ ਨੇੜੇ ਦੇ ਕਈਂ ਇਲਾਕਿਆਂ ਵਿਚ ਫਸੇ ਹੋਏ ਸਨ।

ਉਹਨਾਂ ਨੇ ਕਿਹਾ ਕਿ ਹੁਣ ਤੱਕ ਉੱਥੇ ਫਸੇ 50 ਤੋਂ 60 ਲੋਕਾਂ ਨੂੰ ਜਲ‍ਦ ਹੀ ਕੱਢ ਲਿਆ ਜਾਵੇਗਾ। ਉੱਧਰ, ਹੁਣ ਵੀ ਕਈ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਅਭਿਆਨ ਚਲਾਏ ਜਾਣ ਦੀ ਜ਼ਰੂਰਤ ਹੈ। ਕੇਇਲਾਂਗ ਵਿਚ 250, ਚੰਦਰਤਾਲ ਝੀਲ ਵਿਚ 65 ਅਤੇ ਬਟਾਲ ਵਿਚ 60 ਲੋਕ ਫਸੇ ਹੋਏ ਹਨ। ਇਹੀ ਨਹੀਂ ਕਰੀਬ 30 ਲੋਕ ਸ‍ਪੀਤੀ ਘਾਟੀ  ਦੇ ਲੋਸਰ ਇਲਾਕੇ ਵਿਚ ਫਸੇ ਹੋਏ ਹਨ। ਦੱਸ ਦਈਏ ਕਿ ਰਾਜ‍ ਦੀ ਲਾਹੌਲ ਘਾਟੀ ਵਿਚ ਚੜ੍ਹਾਈ ਉਤੇ ਗਏ ਆਈਆਈਟੀ ਦੇ 50 ਵਿਦਿਆਰਥੀਆਂ ਨੂੰ ਬੁਧਵਾਰ ਨੂੰ ਹਵਾਈ ਫੌਜ ਦੇ ਹੈਲੀਕਾਪਟਰਾਂ ਰਾਹੀਂ ਬਚਾਇਆ ਗਿਆ ਸੀ।

ਰਾਜ ਵਿਚ ਭਾਰੀ ਬਾਰਿਸ਼ ਅਤੇ ਲਾਹੌਲ-ਸਪੀਤੀ ਵਿਚ ਬਰਫ਼ਬਾਰੀ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਸੰਖਿਆ ਮੰਗਲਵਾਰ ਨੂੰ ਵਧਕੇ 10 ਹੋ ਗਈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਸ਼ੁਰੂ ਹੋਈ ਬਾਰਿਸ਼ ਦੀ ਵਜ੍ਹਾ ਨਾਲ ਰਾਜ ਨੂੰ ਹੁਣ ਤੱਕ 1,200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਛੇ ਟਰੈਕਰ ਕਿੰਨੌਰ ਜਿਲ੍ਹੇ ਵਿਚ ਲਾਪਤਾ ਹਨ। ਲਗਾਤਾਰ ਬਾਰਿਸ਼ ਦੀ ਵਜ੍ਹਾ ਨਾਲ ਅਚਾਨਕ ਆਏ ਹੜ੍ਹ ਅਤੇ ਤੂਫ਼ਾਨ ਨਾਲ ਪਹਾੜੀ ਰਾਜਾਂ ਜੰਮੂ-ਕਸ਼ਮੀਰ,  ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਸੋਮਵਾਰ ਨੂੰ 11 ਲੋਕਾਂ ਦੀ ਮੌਤ ਹੋ ਗਈ ਹੈ।

ਪੰਜਾਬ ਅਤੇ ਉਤਰਾਖੰਡ ਵਿਚ ਵੀ ਬਾਰਿਸ਼ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜਿਲ੍ਹੇ ਵਿਚ ਇਕ ਘਰ ‘ਤੇ ਚੱਟਾਨ ਡਿੱਗਣ ਨਾਲ ਉਸ ਵਿਚ ਰਹਿਣ ਵਾਲੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਉਥੇ ਹੀ ਕਿੰਨੌਰ ਜ਼ਿਲ੍ਹੇ ਵਿਚ ਇਕ ਕਾਰ ਦੇ ਸੜਕ ਤੋਂ ਫਿਸਲ ਜਾਣ ਦੇ ਕਾਰਨ ਉਸ ਵਿਚ ਸਵਾਰ ਦੋ ਲੋਕਾਂ ਦੀ ਵੀ ਮੌਤ ਹੋ ਗਈ। ਮੁੱਖ ਮੰਤਰੀ ਨੇ ਕਿਹਾ ਕਿ ਹਵਾਈ ਫੌਜ ਨੇ ਤਿੰਨ ਹੈਲੀਕਾਪਟਰ ਰਾਹਤ ਕਾਰਜਾਂ ਲਈ ਭੇਜੇ ਗਏ ਹਨ ਅਤੇ ਕੇਂਦਰ ਨੇ ਲੋੜ ਪੈਣ ‘ਤੇ ਹੋਰ ਹੈਲੀਕਾਪਟਰ ਭੇਜਣ ਦਾ ਭਰੋਸਾ ਦਵਾਇਆ ਹੈ।