ਰਾਫੇਲ ਡੀਲ ਨੂੰ ਲੈ ਕੇ ਜਨਤਾ ਨੂੰ ਦਿਤੀ ਜਾ ਰਹੀ ਗਲਤ ਜਾਣਕਾਰੀ: ਹਵਾਈ ਸੈਨਾ ਉਪ ਪ੍ਰਮੁੱਖ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫੇਲ ਵਿਵਾਦ ਸੌਦੇ ਨੂੰ ਲੈ ਕੇ ਛਿੜੇ ਸਿਆਸੀ ਘਮਾਸਾਨ ਦੇ ਵਿਚਕਾਰ ਹਵਾਈ ਸੈਨਾ ਦੇ ਉਪ ਪ੍ਰਮੁਖ ਰਘੂਨਾਥ ਨਾਂਬਿਆਰ ਨੇ ਕਿਹਾ

Wrong information being given to the public on the Rafael Deal: Air Force Sub-Chief

ਨਵੀਂ ਦਿਲੀ : ਰਾਫੇਲ ਵਿਵਾਦ ਸੌਦੇ ਨੂੰ ਲੈ ਕੇ ਛਿੜੇ ਸਿਆਸੀ ਘਮਾਸਾਨ ਦੇ ਵਿਚਕਾਰ ਹਵਾਈ ਸੈਨਾ ਦੇ ਉਪ ਪ੍ਰਮੁਖ ਰਘੂਨਾਥ ਨਾਂਬਿਆਰ ਨੇ ਕਿਹਾ ਕਿ ਲੜਾਕੂ ਜਹਾਜ ਦੇ ਕਰਾਰ ਨੂੰ ਲੈ ਕੇ ਲੋਕਾਂ ਨੂੰ  'ਗਲਤ ਜਾਣਕਾਰੀ' ਦਿਤੀ ਜਾ ਰਹੀ ਹੈ ਅਤੇ ਮੌਜੂਦਾ ਸੌਦਾ ਪਹਿਲਾ ਤੈਅ ਕੀਤੇ ਜਾ ਰਹੇ ਸਮਝੌਤੇ ਨਾਲੋਂ ਕਾਫੀ ਬਿਹਤਰ ਹੈ। ਨਾਂਬਿਆਰ ਨੇ ਪਿਛਲੇ ਹਫਤੇ ਫਰਾਂਸ ਵਿਚ ਰਾਫੇਲ ਜਹਾਜ ਨੂੰ ਪ੍ਰਯੋਗੀ ਤੌਰ ਤੇ ਆਧਾਰ ਤੇ ਉੜਾਇਆ ਸੀ।

ਉਨਾਂ ਕਿਹਾ ਕਿ ਹਵਾਈ ਸੈਨਾ ਦੇ ਤੱਤਕਾਲੀਨ ਉਪ ਪ੍ਰਮੁਖ ਦੀ ਅਗਵਾਈ ਵਿਚ ਵਣਜ ਸੌਦੇ ਤੇ ਗੱਲਬਾਤ ਹੋਈ ਸੀ ਅਤੇ ਉਨ੍ਹਾ ਇਸ ਗੱਲਬਾਤ ਨੂੰ ਮੁੰਕਮਲ ਕੀਤਾ ਜੋ ਕਿ 14 ਮਹੀਨੇ ਤੱਕ ਚਲੀ। ਉਨ੍ਹਾ  ਕਿਹਾ ਕਿ ਹਵਾਈ ਸੈਨਾ ਨੇ ਬਿਹਤਰ ਕੀਮਤ, ਬਿਹਤਰ ਰਖ-ਰਖਾਵ ਦੀਆਂ ਸ਼ਰਤਾਂ ਅਤੇ ਬਿਹਤਰ ਪ੍ਰਦਰਸ਼ਨ ਦੇ ਲਈ ਲੋੜੀਂਦੇ ਸਾਜੋ ਸਾਮਾਨ ਦੇ ਪੈਕੇਜ ਦੀ ਅਗਵਾਈ ਨਾਲ ਸਬੰਧਤ ਸਮੂਹ ਨਿਰਦੇਸ਼ਾਂ ਨੂੰ ਪੂਰਾ ਕੀਤਾ ਹੈ।

ਨਾਂਬਿਆਰ ਨੇ ਕਿਹਾ ਕਿ ਪਹਿਲਾਂ ਜੋ ਹਾਸਿਲ ਕੀਤਾ ਸੀ ਉਸ ਨਾਲੋਂ ਇਹ ਬੁਹਤ ਬਿਹਤਰ ਹੈ। 36 ਜਹਾਜ ਖਰੀਦਣ ਦੇ ਸੌਦੇ ਦੇ ਤਹਿਤ ਆਫਸੈਟ ਕਰਾਰ ਤੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਹਵਾਈ ਸੈਨਾ ਦੇ ਉਪ ਪ੍ਰਮੁੱਖ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਅਜਿਹਾ ਕੁਝ ਵੀ ਨਹੀਂ ਹੈ ਕਿ ਇਕ ਪੱਖ ਨੂੰ 30,000 ਕਰੋੜ ਜਾ ਰਹੇ ਹਨ।