3 ਚੀਨੀ ਬੈਂਕਾਂ ਦੇ ਡਿਫ਼ਾਲਟਰ ਹੋਏ ਅਨਿਲ ਅੰਬਾਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

3 ਚੀਨੀ ਬੈਂਕਾਂ ਦੇ ਡਿਫ਼ਾਲਟਰ ਹੋਏ ਅਨਿਲ ਅੰਬਾਨੀ

image

ਲੰਡਨ, 26 ਸਤੰਬਰ : ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਨੇ ਚੀਨ ਦੇ ਤਿੰਨ ਸਰਕਾਰੀ ਬੈਂਕਾਂ ਤੋਂ ਕਾਰਪੋਰੇਟ ਕਰਜ਼ੇ ਲਏ ਸਨ। ਹਾਲਾਂਕਿ, ਆਰਕਾਮ ਇਸ ਲੋਨ ਦਾ ਭੁਗਤਾਨ ਕਰਨ ਵਿੱਚ ਅਸਫ਼ਲ ਰਿਹਾ। ਚੀਨੀ ਬੈਂਕਾਂ ਨੇ ਕਿਹਾ ਕਿ ਅਨਿਲ ਅੰਬਾਨੀ ਨੇ ਇਸ ਕਰਜ਼ੇ ਦੀ ਨਿੱਜੀ ਗਰੰਟੀ ਦਿਤੀ ਸੀ।
ਚੀਨੀ ਬੈਂਕਾਂ ਨੇ ਅਨਿਲ ਅੰਬਾਨੀ ਤੋਂ ਅਦਾਇਗੀ ਲੈਣ ਲਈ ਲੰਡਨ ਹਾਈ ਕੋਰਟ ਵਿਚ ਮੁਕੱਦਮਾ ਕੀਤਾ ਹੋਇਆ ਸੀ। ਇਸੇ ਕੇਸ ਵਿਚ ਲੰਡਨ ਦੀ ਹਾਈ ਕੋਰਟ ਨੇ 22 ਮਈ 2020 ਨੂੰ ਅਨਿਲ ਅੰਬਾਨੀ ਨੂੰ ਚੀਨੀ ਬੈਂਕਾਂ ਨੂੰ 52 71 ਮਿਲੀਅਨ ਦੇ ਕਰੀਬ 5281 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਆਦੇਸ਼ ਦਿਤਾ ਸੀ। ਨਾਲ ਹੀ ਲਗਭਗ 7 ਮਿਲੀਅਨ ਰੁਪਏ 7.5 ਮਿਲੀਅਨ ਪੌਂਡ ਕਾਨੂੰਨੀ ਖ਼ਰਚੇ ਵਜੋਂ ਅਦਾ ਕੀਤੇ ਜਾਣੇ ਚਾਹੀਦੇ ਹਨ। ਇਹ ਅਦਾਇਗੀ 12 ਜੂਨ 2020 ਤਕ ਕੀਤੀ ਜਾਣੀ ਸੀ। ਪਰ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ। ਅਨਿਲ ਅੰਬਾਨੀ ਨੇ ਕਰਜ਼ੇ ਨਾਲ ਜੂਝ ਰਹੇ ਸ਼ੁਕਰਵਾਰ ਨੂੰ ਲੰਡਨ ਦੀ ਇਕ ਅਦਾਲਤ ਵਿੱਚ ਕਿਹਾ ਉਨ੍ਹਾਂ ਕੋਲ ਸਿਰਫ ਇਕ ਕਾਰ ਹੈ ਗਹਿਣੇ ਵੇਚ ਕੇ ਵਕੀਲਾਂ ਦੀ ਫ਼ੀਸ ਦੇ ਰਿਹਾ ਹੈ।  

image


ਅਨਿਲ ਅੰਬਾਨੀ ਨੇ ਦਸਿਆ ਕਿ ਜਨਵਰੀ ਤੋਂ ਜੂਨ 2020 ਦਰਮਿਆਨ ਉਸਨੇ ਗਹਿਣਿਆਂ ਦੀ ਵਿਕਰੀ ਕਰਕੇ 9.9 ਕਰੋੜ ਰੁਪਏ ਇਕੱਠੇ ਕੀਤੇ ਹਨ। ਹੁਣ ਉਨ੍ਹਾਂ ਕੋਲ ਅਪਣੀ ਕੋਈ ਚੀਜ਼ ਨਹੀਂ ਹੈ। ਕਾਰਾਂ ਦੇ ਕਾਫ਼ਲੇ ਦੇ ਸਵਾਲ 'ਤੇ ਅਨਿਲ ਅੰਬਾਨੀ ਨੇ ਕਿਹਾ ਕਿ ਇਹ ਮੀਡੀਆ ਦੀ ਬੇਬੁਨਿਆਦ ਖ਼ਬਰ ਹੈ। ਉਸ ਕੋਲ ਕਦੇ ਰੋਲਸ ਰਾਇਲ ਕਾਰ ਨਹੀਂ ਹੈ। ਹੁਣ ਪਰਵਾਰ ਉਸ ਦਾ ਖ਼ਰਚਾ ਚੁੱਕਦਾ ਹੈ।


ਅਦਾਲਤ ਨੇ ਅੰਬਾਨੀ ਵਲੋਂ ਮਾਂ ਅਤੇ ਬੇਟੇ ਤੋਂ ਲਏ ਗਏ ਕਰਜ਼ੇ, ਲਗਜ਼ਰੀ ਦੁਕਾਨਾਂ 'ਤੇ ਕ੍ਰੈਡਿਟ ਕਾਰਡ ਦੇ ਖਰਚ ਉਤੇ ਸਵਾਲ ਖੜੇ ਕੀਤੇ ਤਾਂ ਅਨਿਲ ਅੰਬਾਨੀ ਨੇ ਕਿਹਾ ਕਿ ਉਸ ਦੀ ਮਾਂ ਕੋਕੀਲਾਬੇਨ ਅੰਬਾਨੀ ਇਸ ਕ੍ਰੈਡਿਟ ਕਾਰਡ ਉਤੇ ਖ਼ਰਚ ਕਰਦੀ ਹੈ। ਮਾਂ ਤੋਂ 66 ਮਿਲੀਅਨ ਅਤੇ ਬੇਟੇ ਤੋਂ 41 ਮਿਲੀਅਨ ਦੇ ਕਰਜ਼ੇ ਬਾਰੇ ਪੁੱਛੇ ਜਾਣ ਤੇ ਅਨਿਲ ਅੰਬਾਨੀ ਨੇ ਕਿਹਾ ਕਿ ਉਹ ਇਸ ਲੋਨ ਦੀਆਂ ਸ਼ਰਤਾਂ ਦਾ ਵੇਰਵਾ ਨਹੀਂ ਦੇ ਸਕਦਾ। ਹਾਲਾਂਕਿ, ਇਹ ਕਰਜ਼ੇ ਦੇ ਤੋਹਫ਼ੇ ਨਹੀਂ ਹਨ। ਅੰਬਾਨੀ ਨੇ ਅਦਾਲਤ ਵਿਚ ਕਿਹਾ ਕਿ ਉਸ ਨੂੰ ਇਕ ਸਮੇਂ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿਚ ਗਿਣਿਆ ਜਾਂਦਾ ਸੀ, ਪਰ ਹੁਣ ਉਸ ਕੋਲ ਸਿਰਫ ਇਕ ਪੇਂਟਿੰਗ ਹੈ ਜਿਸ ਦੀ ਕੀਮਤ 1,10,000 ਡਾਲਰ ਹੈ। (ਏਜੰਸੀ)