ਵਕੀਲਾਂ ਦੀ ਫੀਸ ਲਈ ਅਨਿਲ ਅੰਬਾਨੀ ਨੇ ਵੇਚੇ ਗਹਿਣੇ, ਇੱਕ ਹੀ ਕਾਰ ਕਰ ਰਹੇ ਇਸਤੇਮਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿਚ ਜਾਂਦੇ ਹਨ ਗਿਣੇ

anil ambani

 ਮੁੰਬਈ: ਕਰਜ਼ੇ ਵਿੱਚ ਡੁੱਬੇ ਭਾਰਤ ਦੇ ਕਾਰੋਬਾਰੀ ਅਨਿਲ ਅੰਬਾਨੀ ਦੀ ਵਿੱਤੀ ਸਥਿਤੀ ਵਿਗੜ ਗਈ ਹੈ। ਅਨਿਲ ਅੰਬਾਨੀ, ਜੋ ਇਕ ਸਮੇਂ ਦੇਸ਼ ਦੇ ਚੋਟੀ ਦੇ ਉਦਯੋਗਪਤੀਆਂ ਵਿਚੋਂ ਇਕ ਸਨ, ਉਹਨਾਂ ਨੇ  ਲੰਡਨ ਦੀ ਇਕ ਅਦਾਲਤ ਨੂੰ ਦੱਸਿਆ ਹੈ ਕਿ ਉਹ ਹੁਣ ਆਮ ਜ਼ਿੰਦਗੀ ਬਤੀਤ ਕਰ ਰਿਹਾ ਹੈ। ਆਪਣੇ ਵਕੀਲਾਂ ਦੀ ਫੀਸ ਅਦਾ ਕਰਨ ਲਈ ਉਹਨਾਂ ਨੂੰ ਗਹਿਣੇ ਵੇਚਣੇ ਪੈ ਰਹੇ ਹਨ ਅਤੇ ਉਹ ਸਿਰਫ ਇੱਕ ਕਾਰ ਦੀ ਵਰਤੋਂ ਕਰ ਰਹੇ ਹਨ।

9.9 ਕਰੋੜ ਰੁਪਏ ਦੇ ਗਹਿਣੇ ਵੇਚੇ
ਅੰਬਾਨੀ ਨੇ ਕਿਹਾ ਕਿ ਜਨਵਰੀ ਤੋਂ ਜੂਨ 2020 ਦਰਮਿਆਨ ਉਸਨੇ 9.9 ਕਰੋੜ ਰੁਪਏ ਦੇ ਗਹਿਣੇ ਵੇਚੇ ਅਤੇ ਹੁਣ ਉਸ ਕੋਲ ਕੋਈ ਚੀਜ਼ ਨਹੀਂ ਹੈ ਜਿਸਦੀ ਕੋਈ ਕੀਮਤ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਲਗਜ਼ਰੀ ਕਾਰਾਂ ਦੇ ਪ੍ਰਸੰਗ ਵਿੱਚ, ਉਹਨਾਂ ਦੱਸਿਆ ਕਿ ਉਹ ਕਦੇ ਵੀ ਰੋਲਸ ਰਾਇਸ ਦਾ ਮਾਲਕ ਨਹੀਂ ਸੀ ਅਤੇ ਉਹ ਸਿਰਫ ਇੱਕ ਹੀ ਕਾਰ ਦੀ ਵਰਤੋਂ ਕਰ ਰਹੇ ਹਨ।

12 ਜੂਨ ਤੱਕ ਚੀਨੀ ਬੈਂਕਾਂ ਨੂੰ ਕਰਜ਼ਾ ਵਾਪਸ ਪਿਆ ਕਰਨਾ 
 ਬ੍ਰਿਟਿਸ਼ ਹਾਈ ਕੋਰਟ ਨੇ, 22 ਮਈ 2020 ਨੂੰ ਦਿੱਤੇ ਇੱਕ ਆਦੇਸ਼ ਵਿੱਚ, ਅੰਬਾਨੀ ਨੂੰ 12 ਜੂਨ ਤੱਕ ਚੀਨੀ ਬੈਂਕਾਂ ਦੇ 71,69,17,681ਡਾਲਰ ਜਾਨੀ 5,281 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨ ਲਈ ਕਿਹਾ ਸੀ। ਉਸੇ ਸਮੇਂ, ਅੰਬਾਨੀ ਨੂੰ  50,000 ਪੋਡ ਯਾਨੀ ਤਕਰੀਬਨ ਸੱਤ ਕਰੋੜ ਰੁਪਏ ਕਾਨੂੰਨੀ ਖਰਚਿਆਂ ਵਜੋਂ ਅਦਾ ਕਰਨ ਲਈ ਕਿਹਾ ਗਿਆ ਸੀ।

ਕੋਰਟ ਨੇ ਜਾਇਦਾਦਾਂ ਦਾ ਵੇਰਵਾ ਦੇਣ ਦੇ ਆਦੇਸ਼ ਦਿੱਤੇ
ਇਸ ਤੋਂ ਬਾਅਦ, 15 ਜੂਨ ਨੂੰ, ਚੀਨ ਦੇ ਉਦਯੋਗਿਕ ਅਤੇ ਵਪਾਰਕ ਬੈਂਕ ਦੀ ਅਗਵਾਈ ਵਾਲੇ ਚੀਨੀ ਬੈਂਕਾਂ ਨੇ ਅਨਿਲ ਅੰਬਾਨੀ ਦੀ ਜਾਇਦਾਦ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ। ਜੂਨ ਮਹੀਨੇ ਵਿੱਚ ਹੀ, ਮਾਸਟਰ ਡੇਵਿਸਨ ਨੇ ਐਫੀਡੇਵਿਟ ਦੇ ਜ਼ਰੀਏ ਅੰਬਾਨੀ ਨੂੰ ਆਦੇਸ਼ ਦਿੱਤਾ ਕਿ ਉਹ ਪੂਰੀ ਦੁਨੀਆਂ ਵਿੱਚ ਫੈਲੀ ਆਪਣੀ ਜਾਇਦਾਦ ਦਾ ਖੁਲਾਸਾ ਕਰੇ, ਜਿਸਦੀ ਕੀਮਤ 100,000 ਲੱਖ ਡਾਲਰ ਤੋਂ ਵੱਧ ਹੈ, ਭਾਵ ਕਰੀਬ 74 ਲੱਖ ਰੁਪਏ ਤੋਂ ਵੱਧ ਸੀ।

1 ਜਨਵਰੀ, 2020 ਨੂੰ 20.8 ਲੱਖ ਸੀ ਬੈਂਕ ਦਾ ਬਕਾਇਆ 
ਅਦਾਲਤ ਨੂੰ ਪਤਾ ਲੱਗਿਆ ਕਿ 31 ਦਸੰਬਰ 2019 ਨੂੰ ਅੰਬਾਨੀ ਦਾ ਬੈਂਕ ਬੈਲੰਸ 40.2 ਲੱਖ ਰੁਪਏ ਸੀ ਅਤੇ ਇਹ 1 ਜਨਵਰੀ 2020 ਨੂੰ ਘਟ ਕੇ 20.8 ਲੱਖ ਰੁਪਏ ‘ਤੇ ਆ ਗਿਆ। ਅੰਬਾਨੀ ਨੇ ਅਦਾਲਤ ਵਿਚ ਕਿਹਾ ਕਿ ਉਸ ਨੂੰ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿਚ ਗਿਣਿਆ ਜਾਂਦਾ ਸੀ, ਪਰ ਹੁਣ ਉਸ ਕੋਲ ਇਕ ਕਲਾਕਾਰੀ ਹੈ ਜਿਸ ਦੀ ਕੀਮਤ 1,10,000 ਡਾਲਰ ਹੈ।