ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਸਰਕਾਰ ਜਲਦ ਤੋਂ ਜਲਦ ਦੇਵੇ ਮੁਆਵਜ਼ਾ- Gurnam Charuni

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

50000 ਰੁਪਏ ਪਰ ਏਕੜ ਦਾ ਬੀਮਾ ਦਿੱਤਾ ਜਾਵੇ ਸਰਕਾਰ

Gurnam Singh Chaduni

 

ਨਵੀਂ ਦਿੱਲੀ:  ਭਾਰਤ ਬੰਦ' ਤੋਂ ਇਕ ਦਿਨ ਪਹਿਲਾਂ  ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਵੱਡੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ  ਹਰਿਆਣਾ ਵਿਚ ਬਹੁਤ ਭਾਰੀ ਮੀਂਹ ਪਿਆ ਹੈ। ਜਿਸ ਨਾਲ  ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

 

 ਦੁੱਖ ਦੀ ਗੱਲ ਇਹ ਹੈ ਕਿ ਪਾਣੀ ਨਾਲ ਖਰਾਬ ਹੋਣ ਵਾਲੀਆਂ ਫਸਲਾਂ ਬੀਮਾ ਫਸਲ ਤੋਂ ਬਾਹਰ ਕਰ ਦਿੱਤੀਆਂ ਗਈਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦਾ 50000 ਰੁਪਏ ਪਰ ਏਕੜ ਦਾ ਬੀਮਾ ਦਿੱਤਾ ਜਾਵੇ।  

 

 

 ਹਰਿਆਣਾ, ਪੰਜਾਬ  ਵਿਚ  ਕਪਾਹ ਦੀ ਫਸਲ ਵੀ ਗੁਲਾਬੀ ਸੁੰਢੀ ਨਾਲ ਇਸ ਵਾਰ ਬਿਲਕੁਲ ਖਰਾਬ ਹੋ ਗਈ ਹੈ। ਜੀਰੀ ਦੀ ਫਸਲ ਵੀ ਜਿਆਦਾ ਮੀਂਹ ਪੈਣ ਕਾਰਨ ਖਰਾਬ ਹੋ ਗਈ। ਹਰਿਆਣਾ ਤੇ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਿਹਨਾਂ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਖ਼ੁਦਕੁਸ਼ੀ ਤੋਂ ਬਚ ਸਕਣ।