ਦਿਉਰ ਨੇ ਟੱਪੀਆਂ ਸਾਰੀਆਂ ਹੱਦਾਂ, ਭਾਬੀ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ
ਸਹੁਰਾ ਪਰਿਵਾਰ ਮੁਲਜ਼ਮ ਦਿਉਰ ਨੂੰ ਲੈ ਕੇ ਹੋਇਆ ਫਰਾਰ
ਯੂਪੀ: ਸਹਾਰਨਪੁਰ ਜ਼ਿਲ੍ਹੇ ਦੇ ਦੇਵਬੰਦ ਥਾਣਾ ਖੇਤਰ ਦੇ ਅਧੀਨ ਆਉਂਦੇ ਇਕ ਪਿੰਡ 'ਚ ਇਕ ਨੌਜਵਾਨ ਵਲੋਂ ਆਪਣੀ ਭਾਬੀ ਨੂੰ ਚਾਕੂ ਦਿਖਾ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਸੁਪਰਡੈਂਟ (ਦਿਹਾਤੀ) ਨੇ ਦੱਸਿਆ ਕਿ ਪੀੜਤਾ ਨੇ ਐਤਵਾਰ ਦੇਰ ਸ਼ਾਮ ਦੇਵਬੰਦ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਆਪਣੇ ਦਿਉਰ 'ਤੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਰਾਏ ਨੇ ਦੱਸਿਆ ਕਿ ਪੁਲਿਸ ਤਹਿਰੀਰ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਤਹਿਰੀਰ ਦੇ ਥਾਣਾ ਭਵਨ ਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਦੋ ਸਾਲ ਪਹਿਲਾਂ ਦੇਵਬੰਦ ਇਲਾਕੇ ਦੇ ਇਕ ਪਿੰਡ 'ਚ ਹੋਇਆ ਸੀ। ਉਸ ਨੇ ਆਰੋਪ ਲਾਇਆ ਕਿ ਵਿਆਹ ਤੋਂ ਬਾਅਦ ਉਸ ਦੇ ਦੋ ਅਣਵਿਆਹੇ ਦਿਉਰ ਉਸ 'ਤੇ ਗਲਤ ਨਜ਼ਰ ਰੱਖਣ ਲੱਗੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਦਾਅਵਾ ਕੀਤਾ ਕਿ 15 ਦਿਨ ਪਹਿਲਾਂ ਵੀ ਦਿਉਰ ਨੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਸਨ, ਫਿਰ ਉਸ ਨੇ ਇਹ ਗੱਲ ਆਪਣੇ ਪਤੀ ਨੂੰ ਦੱਸੀ ਪਰ ਪਤੀ ਨੇ ਉਲਟਾ ਉਸ ਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ। ਪੀੜਤਾ ਨੇ ਤਹਿਰੀਰ 'ਚ ਦੱਸਿਆ ਹੈ ਕਿ 24 ਸਤੰਬਰ ਨੂੰ ਉਸ ਦਾ ਪਤੀ, ਸੱਸ ਅਤੇ ਸਹੁਰਾ ਮਜ਼ਦੂਰੀ 'ਤੇ ਗਏ ਹੋਏ ਸਨ, ਇਸੇ ਦੌਰਾਨ ਇਕ ਦਿਉਰ ਕਮਰੇ 'ਚ ਦਾਖਲ ਹੋ ਗਿਆ ਅਤੇ ਡਰਾ-ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ| ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਹ ਗੱਲ ਆਪਣੇ ਪਤੀ, ਸੱਸ, ਸਹੁਰੇ ਨੂੰ ਦੱਸੀ ਤਾਂ ਉਸ ਦਾ ਸਹੁਰਾ ਪਰਿਵਾਰ ਦੋਸ਼ੀ ਦਿਉਰ ਨੂੰ ਨਾਲ ਲੈ ਕੇ ਫਰਾਰ ਹੋ ਗਿਆ। ਔਰਤ ਨੇ ਆਪਣੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਐਤਵਾਰ ਸ਼ਾਮ ਨੂੰ ਥਾਣਾ ਦੇਵਬੰਦ ਪਹੁੰਚੀ ਅਤੇ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।