Moga News : ਮੋਗਾ ਦੀ ਔਰਤ ਨਾਲ ਇੱਕ ਕਰੋੜ 9 ਲੱਖ ਰੁਪਏ ਦੀ ਠੱਗੀ , ਪਤੀ ਨੇ ਮਰਨ ਤੋਂ ਪਹਿਲਾਂ ਖਰੀਦੇ ਸੀ ਸ਼ੇਅਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਵਿਅਕਤੀ ਨੇ ਸਾਰੀ ਰਕਮ ਆਪਣੇ ਖਾਤੇ 'ਚ ਕਰਵਾਈ ਜਮ੍ਹਾ

fraud with Woman

Moga News : ਦਿੱਲੀ ਦੇ ਇੱਕ ਵਿਅਕਤੀ ਨੇ ਮੋਗਾ ਦੀ ਰਹਿਣ ਵਾਲੀ ਇੱਕ ਔਰਤ ਨਾਲ ਇੱਕ ਕਰੋੜ 9 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੇ ਸਾਈਬਰ ਕ੍ਰਾਈਮ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੀ ਰਹਿਣ ਵਾਲੀ ਰੁਪਿੰਦਰ ਕੌਰ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਅਮਰਿੰਦਰ ਸਿੰਘ ਨੇ ਵੱਖ-ਵੱਖ ਕੰਪਨੀਆਂ ਦੇ ਸ਼ੇਅਰ ਖਰੀਦੇ ਸਨ। ਉਸਦੇ ਸਾਰੇ ਸ਼ੇਅਰਾਂ ਦੀ ਮੈਨੂੰ ਨੌਮਨੀ ਬਣਾਇਆ ਸੀ।

ਪਤੀ ਦੀ ਮੌਤ ਹੋ ਗਈ। ਮੇਰੇ ਪਤੀ ਦੀ ਮੌਤ ਸਬੰਧੀ ਮੈਂ ਦਿੱਲੀ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਸ਼ੇਅਰਾਂ ਦੀ ਅਦਾਇਗੀ ਮੇਰੇ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਪਰ ਆਰੋਪੀ ਮਨਜੀਤ ਸਿੰਘ ਨੇ ਮੇਰੇ 1 ਕਰੋੜ 9 ਲੱਖ ਰੁਪਏ ਧੋਖੇ ਨਾਲ ਆਪਣੇ ਖਾਤੇ ਵਿੱਚ ਪਵਾ ਲਏ। ਜਦੋਂ ਮੈਂ ਉਸ ਤੋਂ ਭੁਗਤਾਨ ਦੀ ਜਾਣਕਾਰੀ ਮੰਗੀ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਹੁਣ ਉਕਤ ਆਰੋਪੀ ਫੋਨ ਵੀ ਨਹੀਂ ਚੁੱਕ ਰਿਹਾ ਹੈ, ਜਿਸ ਦੇ ਖਿਲਾਫ ਸਾਈਬਰ ਸੈੱਲ ਮੋਗਾ 'ਚ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।