Himachal Pradesh News: ਕੰਗਨਾ ਸਾਰੇ ਮੁੱਦਿਆਂ 'ਤੇ ਬੋਲਦੀ, ਪਰ ਹਿਮਾਚਲ 'ਚ ਹੋਈ ਤਬਾਹੀ ਬਾਰੇ ਕਦੇ ਨਹੀਂ ਬੋਲਦੀ-ਮੰਤਰੀ ਵਿਕਰਮਾਦਿੱਤਿਆ ਸਿੰਘ
Himachal Pradesh News: ਨਾ ਹੀ ਲੋਕਾਂ ਨੂੰ ਦੱਸਦੀ ਹੈ ਕਿ ਉਹ ਆਫ਼ਤ ਵਾਸਤੇ ਰਾਹਤ ਲਈ PM ਮੋਦੀ ਤੋਂ ਕਿੰਨੀ ਮਦਦ ਲੈ ਕੇ ਆਈ ਹੈ?
Himachal Pradesh News in punjabi: ਹਿਮਾਚਲ ਦੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ 'ਤੇ ਨਿਸ਼ਾਨਾ ਸਾਧਿਆ ਹੈ ਵਿਕਰਮਾਦਿੱਤਿਆ ਸਿੰਘ ਨੇ ਕਿਹਾ, ਕੰਗਨਾ ਸਾਰੇ ਮੁੱਦਿਆਂ 'ਤੇ ਗੱਲ ਕਰਦੀ ਹੈ, ਪਰ ਆਪਣੇ ਸੰਸਦੀ ਖੇਤਰ ਦੇ ਲੋਕਾਂ ਬਾਰੇ ਨਹੀਂ ਬੋਲਦੀ।
ਮੰਤਰੀ ਵਿਕਰਮਾਦਿਤਿਆ ਸਿੰਘ ਨੇ ਕਿਹਾ ਕਿ ਹਿਮਾਚਲ 'ਚ ਇੰਨੀ ਵੱਡੀ ਤਬਾਹੀ ਹੋਈ ਹੈ। ਕਈ ਲੋਕਾਂ ਦੀ ਜਾਨ ਚਲੀ ਗਈ। ਅੱਜ ਤੱਕ, ਕੰਗਨਾ ਨੇ ਲੋਕਾਂ ਨੂੰ ਇਹ ਨਹੀਂ ਦੱਸਿਆ ਹੈ ਕਿ ਉਹ ਆਫ਼ਤ ਤੋਂ ਰਾਹਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿੰਨੀ ਮਦਦ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੁੱਖ ਮੰਤਰੀ ਅਤੇ ਕਾਂਗਰਸ ਲੀਡਰਸ਼ਿਪ ਬਾਰੇ ਗਲਤ ਬੋਲਦੀ ਰਹਿੰਦੀ ਹੈ। ਭਾਜਪਾ ਹਾਈਕਮਾਂਡ ਵੱਲੋਂ ਵਾਰ-ਵਾਰ ਰੋਕੇ ਜਾਣ ਦੇ ਬਾਵਜੂਦ ਉਹ ਬੋਲਦੀ ਰਹਿੰਦੀ ਹੈ।
ਆਪਣੀ ਗੱਲ ਨੂੰ ਦੁਹਰਾਉਂਦੇ ਹੋਏ ਵਿਕਰਮਾਦਿਤਿਆ ਨੇ ਕਿਹਾ ਕਿ ਕੰਗਨਾ ਨੇ ਸੋਨੀਆ ਗਾਂਧੀ ਦੇ ਅਕਸ ਨੂੰ ਖਰਾਬ ਕੀਤਾ ਹੈ। ਜੇਕਰ ਕੰਗਨਾ ਇਕ ਹਫਤੇ ਦੇ ਅੰਦਰ ਇਸ ਲਈ ਮੁਆਫੀ ਨਹੀਂ ਮੰਗਦੀ ਹੈ ਤਾਂ ਉਹ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕਰਨਗੇ।
ਉਨ੍ਹਾਂ ਕਿਹਾ ਕਿ ਕੰਗਨਾ ਕਹਿੰਦੀ ਹੈ ਕਿ ਕੇਂਦਰ ਤੋਂ ਹਿਮਾਚਲ ਸਰਕਾਰ ਨੂੰ ਜੋ ਵੀ ਸਮਰਥਨ ਮਿਲਦਾ ਹੈ, ਕਾਂਗਰਸ ਸਰਕਾਰ ਸੋਨੀਆ ਦੀ ਝੋਲੀ ਵਿੱਚ ਪਾ ਦਿੰਦੀ ਹੈ। ਦਰਅਸਲ ਕੰਗਨਾ ਨੇ ਇਹ ਗੱਲ ਪਿਛਲੇ ਹਫਤੇ ਮਨਾਲੀ 'ਚ ਇਕ ਪ੍ਰੋਗਰਾਮ ਦੌਰਾਨ ਕਹੀ ਸੀ। ਵਿਕਰਮਾਦਿੱਤਿਆ ਸਿੰਘ ਨੇ ਕਿਹਾ, ਕੰਗਨਾ ਕਿਸਾਨਾਂ ਅਤੇ ਬਾਗਬਾਨਾਂ ਦਾ ਵੀ ਅਪਮਾਨ ਕਰ ਰਹੀ ਹੈ।