Sanjay Raut News: ਸੰਜੇ ਰਾਉਤ ਨੂੰ ਮਾਣਹਾਨੀ ਮਾਮਲੇ 'ਚ ਸਜ਼ਾ, 15 ਦਿਨ ਦੀ ਕੈਦ, 25 ਹਜ਼ਾਰ ਜੁਰਮਾਨਾ...
Sanjay Raut News: ਭਾਜਪਾ ਨੇਤਾ ਕਿਰੀਟ ਸੋਮਈਆ ਦੀ ਪਤਨੀ ਨੇ ਐਫਆਈਆਰ ਦਰਜ ਕਰਵਾਈ ਸੀ।
Sanjay Raut sentenced in defamation case ਊਧਵ ਧੜੇ ਦੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੂੰ ਮਾਣਹਾਨੀ ਮਾਮਲੇ 'ਚ ਸਜ਼ਾ ਹੋ ਗਈ ਹੈ। ਸੰਜੇ ਰਾਉਤ ਨੂੰ 15 ਦਿਨਾਂ ਦੀ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਭਾਜਪਾ ਨੇਤਾ ਕਿਰੀਟ ਸੋਮਈਆ ਦੀ ਪਤਨੀ ਨੇ ਐਫਆਈਆਰ ਦਰਜ ਕਰਵਾਈ ਸੀ।
ਸੰਜੇ ਰਾਉਤ ਨੇ ਕਿਰੀਟ ਸੋਮਈਆ ਦੀ ਪਤਨੀ ਦੀ ਐਨਜੀਓ 'ਤੇ 100 ਕਰੋੜ ਰੁਪਏ ਦੇ ਕਥਿਤ ਘੁਟਾਲੇ ਦਾ ਦੋਸ਼ ਲਗਾਇਆ ਸੀ। ਸਾਲ 2022 'ਚ ਸੰਜੇ ਰਾਉਤ ਨੇ ਦੋਸ਼ ਲਗਾਇਆ ਸੀ ਕਿ ਮੁੰਬਈ ਦੇ ਮੀਰਾ ਭਾਈਂਦਰ ਇਲਾਕੇ 'ਚ ਟਾਇਲਟ ਬਣਾਉਣ 'ਚ 100 ਕਰੋੜ ਰੁਪਏ ਦੇ ਕਥਿਤ ਘਪਲੇ 'ਚ ਭਾਜਪਾ ਨੇਤਾ ਕਿਰੀਟ ਸੋਮਈਆ ਦੀ ਪਤਨੀ ਮੇਧਾ ਕਿਰੀਟ ਸੋਮਈਆ ਦੀ NGO ਸ਼ਾਮਲ ਹੈ।
ਕਿਰੀਟ ਸੋਮਈਆ ਨੇ ਸੰਜੇ ਰਾਉਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰਦਿਆਂ ਇਸ ਘੁਟਾਲੇ ਦੇ ਸਬੂਤ ਮੰਗੇ ਸਨ। ਜਦੋਂ ਸੰਜੇ ਰਾਉਤ ਨੇ ਇਸ ਗੱਲ ਦਾ ਸਬੂਤ ਨਹੀਂ ਦਿੱਤਾ ਤਾਂ ਕਿਰੀਟ ਸੋਮਈਆ ਦੀ ਪਤਨੀ ਮੇਧਾ ਕਿਰੀਟ ਸੋਮਈਆ ਨੇ ਸੰਜੇ ਰਾਉਤ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ।
ਮੇਧਾ ਸੋਮਈਆ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਸੰਜੇ ਰਾਉਤ ਨੇ ਕਥਿਤ ਘੁਟਾਲੇ ਨੂੰ ਲੈ ਕੇ ਕਈ ਬੇਬੁਨਿਆਦ ਦੋਸ਼ ਲਾਏ ਅਤੇ ਇਹ ਸਾਰੇ ਮੀਡੀਆ 'ਚ ਪ੍ਰਕਾਸ਼ਿਤ ਕੀਤੇ ਗਏ ਅਤੇ ਲੋਕਾਂ 'ਚ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੇ ਗਏ। ਹੁਣ ਮੁੰਬਈ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਰਾਉਤ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਹੈ ਅਤੇ ਉਸ ਨੂੰ ਸਜ਼ਾ ਸੁਣਾਈ ਹੈ।