Spicejet : ਸਪਾਈਸਜੈੱਟ ਨੇ ਅਗਸਤ ਤੱਕ ਆਪਣੇ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਦਾ ਕੀਤਾ ਭੁਗਤਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ

SpiceJet clears pending salaries

Spicejet : ਘਰੇਲੂ ਏਅਰਲਾਈਨ ਸਪਾਈਸਜੈੱਟ ਨੇ 3,000 ਕਰੋੜ ਰੁਪਏ ਦੀ ਨਵੀਂ ਪੂੰਜੀ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਕਰਮਚਾਰੀਆਂ ਦੀਆਂ ਸਾਰੀਆਂ ਬਕਾਇਆ ਤਨਖਾਹਾਂ ਦਾ ਭੁਗਤਾਨ ਕਰ ਦਿੱਤਾ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। 

ਸੂਤਰ ਅਨੁਸਾਰ ਸਾਰੇ ਮੁਲਾਜ਼ਮਾਂ ਦੀਆਂ ਜੁਲਾਈ ਅਤੇ ਅਗਸਤ ਦੀਆਂ ਤਨਖ਼ਾਹਾਂ ਤੋਂ ਇਲਾਵਾ ਉਨ੍ਹਾਂ ਮੁਲਾਜ਼ਮਾਂ ,ਜਿਨ੍ਹਾਂ ਨੂੰ ਜੂਨ ਮਹੀਨੇ ਦੀ ਅੰਸ਼ਕ ਤਨਖ਼ਾਹ ਦਿੱਤੀ ਗਈ ਸੀ ,ਉਨ੍ਹਾਂ ਦੇ ਖਾਤਿਆਂ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਜਮ੍ਹਾਂ ਹੋ ਗਈਆਂ ਹਨ। 

ਸਪਾਈਸ ਜੈੱਟ ਦੇ ਬੁਲਾਰੇ ਨੇ ਕਰਮਚਾਰੀਆਂ ਦੀਆਂ ਬਕਾਇਆ ਤਨਖਾਹਾਂ ਦੇ ਭੁਗਤਾਨ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਵੀਰਵਾਰ ਨੂੰ ਕਿ ਬਿਨਾਂ ਕੋਈ ਵੇਰਵੇ ਦਿੱਤੇ ਕਿਹਾ, “ਮੁਲਾਜ਼ਮਾਂ ਨੂੰ ਬਕਾਇਆ ਤਨਖਾਹਾਂ ਦਾ ਭੁਗਤਾਨ ਬੁੱਧਵਾਰ ਸ਼ਾਮ ਨੂੰ ਕੀਤਾ ਗਿਆ,” ਏਅਰਲਾਈਨ ਨੇ ਢਾਈ ਸਾਲਾਂ ਤੋਂ ਪ੍ਰੋਵੀਡੈਂਟ ਫੰਡ ਦਾ ਭੁਗਤਾਨ ਨਹੀਂ ਕੀਤਾ, ਜਦੋਂ ਕਿ ਹਰ ਮਹੀਨੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚੋਂ ਕੱਟਿਆ ਜਾਣ ਵਾਲਾ ਟੀਡੀਐਸ (ਸਰੋਤ 'ਤੇ ਟੈਕਸ ਕਟੌਤੀ ) ਵੀ ਸਰਕਾਰ ਕੋਲ ਜਮ੍ਹਾ ਨਹੀਂ ਕੀਤਾ ਗਿਆ।

ਏਅਰਲਾਈਨ ਨੇ 23 ਸਤੰਬਰ ਨੂੰ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ (ਕਿਊਆਈਪੀ) ਰਾਹੀਂ 3,000 ਕਰੋੜ ਰੁਪਏ ਅਤੇ ਪਿਛਲੇ ਫੰਡਿੰਗ ਦੌਰ ਵਿੱਚ ਵਾਧੂ 736 ਕਰੋੜ ਰੁਪਏ ਜੁਟਾਉਣ ਦਾ ਐਲਾਨ ਕੀਤਾ ਸੀ। ਇਸ ਨੇ ਇਸਦੀ ਵਿੱਤੀ ਸਥਿਰਤਾ ਅਤੇ ਵਿਕਾਸ ਯੋਜਨਾਵਾਂ ਨੂੰ ਹੋਰ ਹੁਲਾਰਾ ਦਿੱਤਾ।