ਕੁਕਰਮ ਦੇ ਦੋਸ਼ੀ ਬਿਸ਼ਪ ਵਿਰੁਧ ਗਵਾਹ ਫਾਦਰ ਦੇ ਅੰਤਮ ਸੰਸਕਾਰ ਮੌਕੇ ਨਨਾਂ ਨਾਲ ਹੋਈ ਬਦਸਲੂਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਕਰਮ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲਕੱਕਲ ਵਿਰੁਧ ਗਵਾਹੀ ਦੇਣ ਵਾਲੇ ਫਾਦਰ ਕੁਰਿਆਕੋਸ ਕਟੱਥਰਾ ਦੇ ਅੰਤਮ ਸੰਸਕਾਰ ਮੌਕੇ ਕੁਝ ਨਨਾਂ ਨਾਲ ਬਦਸਲੂਕੀ ਕੀਤੀ ਗਈ।

Father Kuriakose Kattuthara

 ਕੇਰਲ , ( ਭਾਸ਼ਾ) : ਇਕ ਨਨ ਦੇ ਨਾਲ ਕੁਕਰਮ ਦੇ ਦੋਸ਼ੀ ਬਿਸ਼ਪ ਫਰੈਂਕੋ ਮੁਲਕੱਕਲ ਵਿਰੁਧ ਗਵਾਹੀ ਦੇਣ ਵਾਲੇ ਫਾਦਰ ਕੁਰਿਆਕੋਸ ਕਟੱਥਰਾ ਦੇ ਅੰਤਮ ਸੰਸਕਾਰ ਮੌਕੇ ਕੁਝ ਨਨਾਂ ਨਾਲ ਬਦਸਲੂਕੀ ਕੀਤੀ ਗਈ। ਕੁਝ ਲੋਕ ਉਨ੍ਹਾਂ ਤੇ ਭੜਕ ਉਠੇ ਅਤੇ ਚਰਚ ਕੈਂਪਸ ਤੋਂ ਬਾਹਰ ਜਾਣ ਲਈ ਕਿਹਾ। ਇਹ ਘਟਨਾ ਕੇਰਲ ਦੇ ਪੱਲੀਪੂਰਮ ਵਿਖੇ ਹੋਈ। ਜਦ ਮੀਡੀਆ ਨੇ ਕਥਿਤ ਤੌਰ ਤੇ ਨਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਦ ਲੋਕ ਉਨ੍ਹਾਂ ਤੇ ਭੜਕ ਰਹੇ ਸਨ,

ਤਾਂ ਇਕ ਨਨ ਨੂੰ ਰੋਂਦੇ ਹੋਏ ਵੀ ਦੇਖਿਆ ਗਿਆ। ਇਕ ਨਨ ਨੇ ਮੀਡੀਆ ਨੂੰ ਕਿਹਾ ਕਿ ਮੈਂ ਇਥੇ ਇਸ ਲਈ ਆਈ ਸੀ ਕਿਓਂਕਿ ਮੈਂ ਪੰਜਾਬ ਵਿਚ ਕੰਮ ਕਰ ਰਹੀ ਸੀ ਅਤੇ ਪੰਜਾਬ ਦੇ ਹੀ ਪਾਦਰੀ ਦੀ ਮੌਤ ਹੋਈ ਹੈ। ਦੱਸਣਯੋਗ ਹੈ ਕਿ ਬਦਸਲੂਕੀ ਦੀ ਸ਼ਿਕਾਰ ਇਹ ਨਨਾਂ ਉਹੀ ਹਨ ਜਿਨ੍ਹਾਂ  ਨੇ ਫਰੈਂਕੋ ਦੀ ਗਿਰਫਤਾਰੀ ਲਈ ਸੜਕਾਂ ਤੇ ਪ੍ਰਦਰਸ਼ਨ ਕੀਤਾ ਸੀ। ਬਿਸ਼ਪ ਤੇ ਉਨ੍ਹਾਂ ਵਿਚੋਂ ਹੀ ਇਕ ਨਨ ਨੇ ਕੁਕਰਮ ਦਾ ਦੋਸ਼ ਲਗਾਇਆ ਸੀ। ਅੰਤਮ ਸੰਸਕਾਰ ਵਿਚ ਮੋਜੂਦ ਇਕ ਨਨ ਦੇ ਭਰਾ ਨੇ ਕਿਹਾ ਕਿ ਪੱਲੀਪੂਰਮ ਦੇ ਸੇਂਟ ਮੇਰੀ ਚਰਚ ਵਿਚ ਅੰਤਮ ਸੰਸਕਾਰ ਦੀ ਪ੍ਰਕਿਰਿਆ ਖਤਮ ਹੋ ਚੁੱਕੀ ਸੀ।

ਨਨ ਇਕ ਦੂਜੇ ਨੂੰ ਅਲਵਿਦਾ ਆਖ ਰਹੀਆਂ ਸਨ। ਉਹ ਚਰਚ ਦੇ ਪਿਛਲੇ ਪਾਸੇ ਤੋਂ ਥੋੜੀ ਦੂਰੀ ਤੇ ਸਨ ਉਨ੍ਹਾਂ ਦੀ ਤਸਵੀਰਾਂ ਅਤੇ ਇੰਟਰਵਿਊ ਲੈਣ ਮੀਡੀਆ ਨੇੜੇ ਆ ਗਿਆ ਸੀ। ਚਰਚ ਕਮੇਟੀ ਦੇ ਲੋਕਾਂ ਨੂੰ ਲਗਾ ਕਿ ਨਨ ਇੰਟਰਵਿਊ ਦੇਣ ਜਾਣ ਲਗੀਆਂ ਹਨ। ਕਮੇਟੀ ਦੇ ਲੋਕਾਂ ਨੇ ਨਨਾਂ ਨੂੰ ਚਰਚ ਕੈਂਪਸ ਤੋਂ ਚਲੇ ਜਾਣ ਲਈ ਅਤੇ ਇੰਟਰਵਿਊ ਨਾਂ ਦੇਣ ਲਈ ਕਿਹਾ। ਉਨ੍ਹਾਂ  ਲੋਕਾਂ ਨੇ ਨਨਾਂ ਨਾਲ ਦੁਰਵਿਹਾਰ ਕੀਤਾ। ਹਾਲਾਂਕਿ ਦੂਜੇ ਪਾਸੇ ਖੜੇ ਕੁਝ ਲੋਕ ਨਨਾਂ ਦੀ ਮਦਦ ਲਈ ਆ ਗਏ ਅਤੇ ਮੌਕੇ ਤੇ ਪੁਲਿਸ ਨੂੰ ਵੀ ਬੁਲਾ ਲਿਆ ਗਿਆ।