ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਅਤੇ ਹੋਰਾਂ ਨੂੰ ਤਿੰਨ ਸਾਲ ਦੀ ਸਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨਾਂ ਦੋਸ਼ੀਆਂ ਨੂੰ 10 ਲੱਖ ਰੁਪਏ ਜੁਰਮਾਨਾ ਵੀ ਕੀਤਾ

coal

ਨਵੀਂ ਦਿੱਲੀ: ਕੋਲਾ ਘੁਟਾਲੇ ਮਾਮਲੇ ਵਿੱਚ ਅਦਾਲਤ ਦਾ ਇੱਕ ਵੱਡਾ ਫੈਸਲਾ ਆਇਆ ਹੈ। ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਸਮੇਤ ਤਿੰਨ ਦੋਸ਼ੀਆਂ ਨੂੰ ਇਸ ਕੇਸ ਵਿੱਚ 3 ਸਾਲ ਦੀ ਸਜਾ ਸੁਣਾਈ ਗਈ ਹੈ।

1999 ਦੇ ਝਾਰਖੰਡ ਕੋਲਾ ਬਲਾਕ ਵਿੱਚ ਬੇਨਿਯਮੀਆਂ ਨਾਲ ਸਬੰਧਤ ਕੇਸ ਦੀ ਸੁਣਵਾਈ ਕਰਦਿਆਂ, ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ ਇਸ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 10 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ।

ਕੀ ਹੈ ਮਾਮਲਾ
ਦੱਸ ਦਈਏ ਕਿ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਉਸ ਸਮੇਂ ਦੀ ਐਨਡੀਏ ਸਰਕਾਰ ਵੇਲੇ ਦਿਲੀਪ ਰੇ ਕੋਲੇ ਰਾਜ ਮੰਤਰੀ ਸਨ। ਉਸ ਦਾ ਨਾਮ ਝਾਰਖੰਡ ਦੇ ਗਿਰੀਡੀਹ ਵਿੱਚ ਬ੍ਰਹਮਾਦਿਹ ਕੋਲਾ ਬਲਾਕ ਦੀ 1999 ਵਿੱਚ ਵੰਡ ਸਮੇਂ ਸਾਹਮਣੇ ਆਇਆ ਸੀ।

6 ਅਕਤੂਬਰ ਨੂੰ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਦਿਲੀਪ ਰੇ ਨੂੰ 1999 ਵਿੱਚ ਝਾਰਖੰਡ ਕੋਲਾ ਬਲਾਕ ਦੇ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਕੋਲਾ ਘੁਟਾਲੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਹੁਣ ਅਦਾਲਤ ਨੇ ਇਸ ਕੇਸ ਵਿੱਚ ਸਜ਼ਾ ਸੁਣਾਈ ਹੈ।

ਸਾਬਕਾ ਕੇਂਦਰੀ ਮੰਤਰੀ ਤੋਂ ਇਲਾਵਾ ਰਾਊਸ ਐਵੇਨਿਊ  ਕੋਰਟ ਨੇ ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆ ਨੰਦ ਗੌਤਮ, ਕੋਲਾ ਮੰਤਰਾਲੇ ਦੇ ਤਤਕਾਲੀ ਸੀਨੀਅਰ ਅਧਿਕਾਰੀ, ਮਹੇਂਦਰ ਕੁਮਾਰ ਅਗਰਵਾਲ, ਕੈਸਟ੍ਰੋਨ ਟੈਕਨੋਲੋਜੀ ਲਿਮਟਿਡ (ਸੀਟੀਐਲ) ਦੇ ਡਾਇਰੈਕਟਰ ਅਤੇ ਕਾਸਟਰਨ ਮਾਈਨਿੰਗ ਲਿਮਟਿਡ (ਸੀਐਮਐਲ) ਨੂੰ ਵੀ ਦੋਸ਼ੀ ਠਹਿਰਾਇਆ ਹੈ।