ਕੋਰੋਨਾ ਅਪਡੇਟ : ਕੱਲ੍ਹ 58 ਹਜ਼ਾਰ 180 ਮਰੀਜ਼ ਹੋਏ ਠੀਕ,  ਮਰਨ ਵਾਲਿਆਂ ਦੀ ਗਿਣਤੀ 460 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੱਲ 6.54 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ

Corona Virus

ਨਵੀਂ ਦਿੱਲੀ - ਕੋਰੋਨਾ ਅੰਕੜੇ ਨਿਰੰਤਰ ਘਟ ਰਹੇ ਹਨ। ਐਤਵਾਰ ਨੂੰ 45 ਹਜ਼ਾਰ 65 ਨਵੇਂ ਕੇਸ ਆਏ, ਇਹ 96 ਦਿਨਾਂ ਦੀ ਸਭ ਤੋਂ ਘੱਟ ਗਿਣਤੀ ਹੈ। 21 ਜੁਲਾਈ ਨੂੰ 39 ਹਜ਼ਾਰ 170 ਤੋਂ ਘੱਟ ਮਾਮਲੇ ਸਾਹਮਣੇ ਆਏ ਸਨ। ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 460 ਰਹੀ। ਇਹ ਪਿਛਲੇ 106 ਦਿਨਾਂ ਵਿਚ ਸਭ ਤੋਂ ਘੱਟ ਗਿਣਤੀ ਹੈ। ਇਸ ਤੋਂ ਪਹਿਲਾਂ 5 ਜੁਲਾਈ ਨੂੰ ਇੱਥੇ 421 ਕੇਸ ਸਾਹਮਣੇ ਆਏ ਸਨ।

ਐਤਵਾਰ ਨੂੰ 58 ਹਜ਼ਾਰ 180 ਮਰੀਜ਼ ਠੀਕ ਹੋਏ। ਇਸ ਨਾਲ 13 ਹਜ਼ਾਰ 583 ਐਕਟਿਵ ਮਰੀਜਾਂ, ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਗਈ। ਹੁਣ ਕੁੱਲ 6.54 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ 79.9 ਲੱਖ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 71.33 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਜਦੋਂ ਕਿ 1.19 ਲੱਖ ਦੀ ਮੌਤ ਹੋ ਗਈ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਪਾਣੀਪਤ ਵਿਚ ਤਿੰਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਚਾਰ ਮਹੀਨਿਆਂ ਬਾਅਦ ਇਹ ਸੰਕਰਮਿਤਾਂ ਦੀ ਇਹ ਸਭ ਤੋਂ ਘੱਟ ਸੰਖਿਆ ਹੈ ਦੂਜੇ ਪਾਸੇ, ਸਿਹਤਮੰਦ ਹੋਣ 'ਤੇ 12 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ।