ਕਸ਼ਮੀਰ ਵਿੱਚ ਪਹਿਲੀ ਬਰਫਬਾਰੀ ਸ਼ੁਰੂ, ਸੈਲਾਨੀ ਵਾਪਸ ਆਉਣ ਦੀ ਉਡੀਕ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਬਰਫਬਾਰੀ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸਕੀ ਰੇਸੋਰਟ ਗੁਲਮਰਗ ਵਿਖੇ ਹੋਈ

snowfall

ਸ੍ਰੀਨਗਰ: ਹੁਣ ਹਰ ਥਾਂ ਤੇ ਮੌਸਮ 'ਚ ਲਗਾਤਾਰ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦੇ ਅੱਜ ਕਸ਼ਮੀਰ ਦੇ ਗੁਲਮਰਗ ਅਤੇ ਹੋਰ ਉੱਚਾਈ ਵਾਲੀਆਂ ਥਾਂਵਾਂ 'ਤੇ ਐਤਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਇਸ ਬਰਫਬਾਰੀ ਨਾਲ ਵਾਦੀ ਵਿਚ ਤਾਪਮਾਨ ਘੱਟ ਗਿਆ। ਤਾਪਮਾਨ ਵਿੱਚ ਗਿਰਾਵਟ ਬਾਰੇ ਜਾਣਕਾਰੀ ਮੌਸਮ ਵਿਭਾਗ ਦੇ ਸ੍ਰੀਨਗਰ ਦੇ ਅਧਿਕਾਰੀਆਂ ਨੇ ਲੋਕਾਂ ਨਾਲ ਸਾਂਝਾ ਕੀਤੀ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਬਰਫਬਾਰੀ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਮਸ਼ਹੂਰ ਸਕੀ ਰੇਸੋਰਟ ਗੁਲਮਰਗ ਵਿਖੇ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਸ਼ਾਮ ਨੂੰ ਬਰਫਬਾਰੀ ਹੋਈ ਤੇ ਉਸ ਤੋਂ ਬਾਅਦ ਬਾਰਸ਼ ਹੋਈ।

ਫਿਲਹਾਲ ਸਰਦੀਆਂ ਦੀ ਆਮਦ ਦੇ ਨਾਲ ਪਹਾੜਾਂ ਦੀ ਰੌਣਕ ਵਾਪਸ ਆ ਗਈ ਹੈ। ਬਰਫਬਾਰੀ ਦੀ ਸ਼ੁਰੂਆਤ ਦੇ ਨਾਲ ਹੁਣ ਸੈਲਾਨੀ ਵੀ ਇੱਥੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ।