ਕੋਰੋਨਾ ਵਾਇਰਸ ਦੇ AY.4.2 ਰੂਪ 'ਤੇ ਭਾਰਤ ਦੀ ਨਜ਼ਰ, ਸਿਹਤ ਮੰਤਰੀ ਨੇ ਕਿਹਾ- ਜਾਂਚ ਜਾਰੀ ਹੈ
ਕਈ ਦੇਸ਼ਾਂ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਨਵੇਂ ਰੂਪ AY.4.2 ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਚੌਕਸ
mansukh mandaviya
ਨਵੀਂ ਦਿੱਲੀ : ਦੁਨੀਆਂ ਦੇ ਕਈ ਦੇਸ਼ਾਂ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਨਵੇਂ ਰੂਪ AY.4.2 ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਚੌਕਸ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਇੱਕ ਟੀਮ ਕੋਰੋਨਾ ਦੇ ਇਸ ਨਵੇਂ ਰੂਪ ਬਾਰੇ ਆਪਣੀ ਜਾਂਚ ਵਿਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਤੇ ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (NCDC) ਦੀਆਂ ਟੀਮਾਂ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਨ ਲਈ ਜ਼ਿੰਮੇਵਾਰ ਹਨ।
ਵਿਸ਼ਵ ਸਿਹਤ ਸੰਗਠਨ ਵਲੋਂ ਕੋਵੈਕਸੀਨ ਦੀ ਮਨਜ਼ੂਰੀ 'ਤੇ ਮਨਸੁਖ ਮੰਡਾਵੀਆ ਨੇ ਕਿਹਾ ਕਿ ਡਬਲਯੂਐਚਓ ਕੋਲ ਇੱਕ ਪ੍ਰਣਾਲੀ ਹੈ ਜਿਸ ਵਿੱਚ ਇੱਕ ਤਕਨੀਕੀ ਕਮੇਟੀ ਹੈ, ਜਿਸ ਨੇ ਕੋਵੈਕਸੀਨ ਨੂੰ ਮਨਜ਼ੂਰੀ ਦਿਤੀ ਹੈ, ਜਦਕਿ ਦੂਜੀ ਕਮੇਟੀ ਦੀ ਅੱਜ ਮੀਟਿੰਗ ਹੋ ਰਹੀ ਹੈ। ਜਿਸ ਵਿਚ ਅਹਿਮ ਫ਼ੈਸਲੇ ਲਏ ਜਾਣਗੇ।