ਜ਼ਿੰਦਗੀ ਨੂੰ ਹੱਸ ਕੇ ਗੁਜਾਰਣ ਵਾਲੇ ਪਿਓ ਪੁੱਤ ਦੀ ਪ੍ਰੇਰਣਾਦਾਇਕ ਫੋਟੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਓ ਨੇ ਐਕਸੀਂਡੈਟ 'ਚ ਗਵਾਇਆ ਪੈਰ, ਪੁੱਤ ਬਿਨ੍ਹਾਂ ਹੱਥ ਪੈਰ ਹੋਇਆ ਪੈਦਾ, ਫਿਰ ਵੀ ਚਿਹਰੇ 'ਤੇ ਮੁਸਕਰਾਹਟ

Photo

 

ਤੁਰਕੀ ਦੇ ਫੋਟੋਗ੍ਰਾਫਰ ਮੇਹਮਤ ਅਸਲਨ ਨੇ ਇਕ ਅਜਿਹੀ ਤਸਵੀਰ ਖਿੱਚੀ ਹੈ ਜੋ ਕਿਸੇ ਦੀ ਵੀ ਅੱਖਾਂ ਨਮ ਕਰ ਸਕਦੀ ਹੈ। ਇਹ ਤਸਵੀਰ ਨਾ ਸਿਰਫ਼ ਕਿਸੇ ਨੂੰ ਭਾਵੁਕ ਕਰਨ ਦੀ ਤਾਕਤ ਰੱਖਦੀ ਹੈ, ਸਗੋਂ ਹਾਰ ਚੁੱਕੇ ਲੋਕਾਂ ਨੂੰ ਪ੍ਰੇਰਣਾ ਵੀ ਦਿੰਦੀ ਹੈ। ਇਸ ਤਸਵੀਰ ਰਾਹੀਂ ਪਿਤਾ-ਪੁੱਤਰ ਦਾ ਪਿਆਰ ਦਿਖਾਇਆ ਗਿਆ ਹੈ, ਜੋ ਲੱਖਾਂ ਮੁਸੀਬਤਾਂ ਦੇ ਬਾਵਜੂਦ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਲ ਦੀ ਸਭ ਤੋਂ ਵਧੀਆ ਫੋਟੋ  ਲਈ ਚੁਣਿਆ ਗਿਆ ।

 

 

 

ਮੇਹਮਤ ਅਸਲਨ ਦੀ ਇਹ ਤਸਵੀਰ ਸੀਰੀਆ-ਤੁਰਕੀ ਸਰਹੱਦ 'ਤੇ 'ਚ ਰਹਿ ਰਹੇ ਸੀਰੀਆਈ ਸ਼ਰਨਾਰਥੀ ਪਿਤਾ-ਪੁੱਤਰ ਦੀ ਖੁਸ਼ੀ ਨੂੰ ਦਰਸਾਉਂਦੀ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪਿਓ-ਪੁੱਤ ਅਪਾਹਜ ਹਨ ਪਰ ਫਿਰ ਵੀ ਉਹ ਮੁਸਕਰਾ ਰਹੇ ਹਨ। ਇਸ ਲਈ ਇਸ ਤਸਵੀਰ ਨੂੰ ਸਿਏਨਾ ਇੰਟਰਨੈਸ਼ਨਲ ਐਵਾਰਡਜ਼ 2021 'ਚ 'ਫੋਟੋ ਆਫ ਦਿ ਈਅਰ' ਚੁਣਿਆ ਗਿਆ ਹੈ।

 

 

 

 

ਇਸ ਤਸਵੀਰ ਵਿਚਲੇ ਪਿਤਾ ਨੇ ਸੀਰੀਆ ਦੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿਚ ਆਪਣੀ ਲੱਤ ਗੁਆ ਦਿੱਤੀ ਸੀ, ਜਦੋਂ ਕਿ ਗਰਭਵਤੀ ਨੂੰ ਪਤਨੀ ਘਰੇਲੂ ਯੁੱਧ ਦੌਰਾਨ ਜ਼ਹਿਰੀਲੀ ਗੈਸ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਪੁੱਤ ਬਿਨਾਂ ਅੰਗਾਂ ਦੇ ਪੈਦਾ ਹੋਇਆ ਸੀ। ਜਿਥੇ ਪਿਤਾ ਦੀ ਇੱਕ ਲੱਤ ਨਹੀਂ ਹੈ  ਉਥੇ ਪੁੱਤਰ ਦੇ ਦੋਵੇਂ ਹੱਥ-ਪੈਰ ਨਹੀਂ ਹਨ, ਪਰ ਇਸ ਦੇ ਬਾਵਜੂਦ ਦੋਵੇਂ ਮੁਸਕਰਾਉਂਦੇ ਹਨ।