ਜੰਮੂ-ਕਸ਼ਮੀਰ : ਬਾਂਦੀਪੋਰਾ 'ਚ ਅਤਿਵਾਦੀਆਂ ਵਲੋਂ ਗ੍ਰਨੇਡ ਹਮਲਾ, 6 ਨਾਗਰਿਕ ਜ਼ਖ਼ਮੀ, 2 ਦੀ ਹਾਲਤ ਗੰਭੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ  ਸੁੱਟੇ ਗ੍ਰਨੇਡ

Army

ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ  ਸੁੱਟੇ ਗ੍ਰਨੇਡ

ਸ਼੍ਰੀਨਗਰ :  ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਬੱਸ ਸਟੈਂਡ ਨੇੜੇ ਅਤਿਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ। ਇਸ 'ਚ 6 ਨਾਗਰਿਕ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਸਵੇਰੇ ਕਰੀਬ 10.20 ਵਜੇ ਸੰਬਲ ਬੱਸ ਸਟੈਂਡ ਨੇੜੇ ਫ਼ੌਜ ਦੇ ਕਾਫਲੇ 'ਤੇ ਗ੍ਰਨੇਡ ਸੁੱਟਿਆ। ਉਹ ਆਪਣੇ ਨਿਸ਼ਾਨੇ ਤੋਂ ਖੁੱਸ ਗਏ ਅਤੇ ਗ੍ਰੇਨੇਡ ਸੜਕ ਦੇ ਕਿਨਾਰੇ ਫਟ ਗਿਆ।

ਦੱਸ ਦਈਏ ਕਿ ਇਸ ਹਮਲੇ ਵਿਚ ਕਈ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ 'ਚ ਦਹਿਸ਼ਤ ਫੈਲ ਗਈ। ਫਿਲਹਾਲ ਸਥਿਤੀ ਆਮ ਵਾਂਗ ਹੈ। ਸੁਰੱਖਿਆ ਬਲ ਮੌਕੇ 'ਤੇ ਮੌਜੂਦ ਹਨ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਸ਼ੋਪੀਆਂ ਦੇ ਜ਼ੈਨਪੋਰਾ 'ਚ ਅਤਿਵਾਦੀਆਂ ਨੇ CRPF ਦੇ ਜਵਾਨਾਂ 'ਤੇ ਹਮਲਾ ਕੀਤਾ ਸੀ।

ਇਸ ਤੋਂ ਬਾਅਦ CRPF ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਕਰਾਸ ਫ਼ਾਇਰਿੰਗ 'ਚ ਇੱਕ ਕਸ਼ਮੀਰੀ ਨਾਗਰਿਕ ਮਾਰਿਆ ਗਿਆ। ਨਾਗਰਿਕ ਦੀ ਪਛਾਣ ਸ਼ਹੀਦ ਏਜਾਜ਼ ਵਜੋਂ ਹੋਈ ਹੈ, ਜੋ ਸੇਬ ਵੇਚਣ ਵਾਲਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਿਆਸਤਦਾਨਾਂ ਤੋਂ ਨਰਾਜ਼ ਹੋਈ ਅਰੂਸਾ ਆਲਮ ਨੇ ਲਿਆ ਵੱਡਾ ਫੈਸਲਾ

ਦੱਸਣਯੋਗ ਹੈ ਕਿ ਪਿਛਲੇ ਇਕ ਮਹੀਨੇ 'ਚ 11 ਨਾਗਰਿਕ ਵਾਦੀ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਇਸ ਕਾਰਨ ਜੰਮੂ-ਕਸ਼ਮੀਰ ਪੁਲਿਸ ਅਤੇ ਫ਼ੌਜ ਨੇ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿਤੀ ਹੈ। ਮਾਰੇ ਗਏ 11 ਨਾਗਰਿਕਾਂ ਵਿਚੋਂ 5 ਬਿਹਾਰ ਦੇ ਸਨ, ਜਦਕਿ ਬਾਕੀ ਤਿੰਨ ਕਸ਼ਮੀਰ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਨ। ਇਨ੍ਹਾਂ ਵਿਚ ਦੋ ਅਧਿਆਪਕ ਵੀ ਸ਼ਾਮਲ ਸਨ।