ਅਦਾਲਤ 'ਚ ਲੱਗਿਆ ਨੋਟਿਸ, ਕੋਰਟ ਰੂਮ 'ਚ 'ਵਾਲ ਠੀਕ ਕਰਨ' ਤੋਂ ਗ਼ੁਰੇਜ਼ ਕਰਨ ਮਹਿਲਾ ਵਕੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਗਲਵਾਰ ਨੂੰ ਇੰਦਰਾ ਜੈਸਿੰਘ ਨੇ ਟਵਿੱਟਰ 'ਤੇ ਕਿਹਾ, "ਆਖ਼ਿਰਕਾਰ ਸਫ਼ਲਤਾ। ਨੋਟਿਸ ਵਾਪਸ ਲੈ ਲਿਆ ਗਿਆ।"

Pune court bars female lawyers from 'arranging' hair in courtroom

 

ਪੁਣੇ - ਪੁਣੇ ਦੀ ਇੱਕ ਜ਼ਿਲ੍ਹਾ ਅਦਾਲਤ ਵਿੱਚ ਕਥਿਤ ਤੌਰ 'ਤੇ ਇੱਕ ਨੋਟਿਸ ਲਗਾ ਕੇ ਮਹਿਲਾ ਵਕੀਲਾਂ ਨੂੰ ਅਦਾਲਤ ਦੇ ਕਮਰੇ ਵਿੱਚ 'ਵਾਲ ਠੀਕ ਕਰਨ' ਤੋਂ ਮਨ੍ਹਾ ਕੀਤਾ ਗਿਆ ਹੈ, ਕਿਉਂ ਕਿ ਇਸ ਨਾਲ 'ਅਦਾਲਤ ਦੇ ਕੰਮਕਾਜ ਵਿੱਚ ਵਿਘਨ ਪੈਂਦਾ ਹੈ।' ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਨੋਟਿਸ ਦੀ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ, ਪਰ ਬਾਅਦ 'ਚ ਸੂਚਿਤ ਕੀਤਾ ਗਿਆ ਕਿ ਇਸ (ਨੋਟਿਸ) ਨੂੰ ਹਟਾ ਦਿੱਤਾ ਗਿਆ ਹੈ।

ਅਦਾਲਤ ਦੇ ਰਜਿਸਟਰਾਰ ਨੇ ਇਸ ਮੁੱਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਰਣਨਯੋਗ ਹੈ ਕਿ 20 ਅਕਤੂਬਰ ਨੂੰ ਜਾਰੀ ਕੀਤੇ ਗਏ ਨੋਟਿਸ 'ਤੇ ਕਥਿਤ ਤੌਰ 'ਤੇ ਰਜਿਸਟਰਾਰ ਦੇ ਦਸਤਖਤ ਹਨ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਨੋਟਿਸ ਦੀਆਂ ਤਸਵੀਰਾਂ ਮੁਤਾਬਿਕ, "ਕਈ ਵਾਰ ਦੇਖਿਆ ਗਿਆ ਹੈ ਕਿ ਮਹਿਲਾ ਵਕੀਲ ਕੋਰਟ ਰੂਮ 'ਚ ਆਪਣੇ ਵਾਲ ਠੀਕ ਕਰਦੀਆਂ ਹਨ, ਜਿਸ ਨਾਲ ਕੋਰਟ ਦੇ ਕੰਮਕਾਜ 'ਚ ਵਿਘਨ ਪੈਂਦਾ ਹੈ। ਇਸ ਲਈ ਮਹਿਲਾ ਵਕੀਲਾਂ ਨੂੰ ਅਜਿਹੀਆਂ ਹਰਕਤਾਂ ਕਰਨ ਤੋਂ ਗੁਰੇਜ਼ ਕਰਨ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ।"

ਮੰਗਲਵਾਰ ਨੂੰ ਇੰਦਰਾ ਜੈਸਿੰਘ ਨੇ ਟਵਿੱਟਰ 'ਤੇ ਕਿਹਾ, "ਆਖ਼ਿਰਕਾਰ ਸਫ਼ਲਤਾ। ਨੋਟਿਸ ਵਾਪਸ ਲੈ ਲਿਆ ਗਿਆ।" ਪੁਣੇ ਕੋਰਟ ਦੇ ਰਜਿਸਟਰਾਰ ਨਾਲ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।