ਸਾਵਧਾਨ!! ਕਿਤੇ ਤੁਸੀਂ ਤਾਂ ਨਹੀਂ ਪੀ ਰਹੇ ਨਕਲੀ ਈਨੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਕਲੀ ਈਨੋ ਦੀ ਫੈਕਟਰੀ ਦਾ ਪਰਦਾਫਾਸ਼, ਪੂਰਾ ਤਾਣਾ ਬਾਣਾ ਦੇਖ ਪੁਲਿਸ ਵੀ ਹੋ ਗਈ ਹੈਰਾਨ

Be careful!! You might be drinking fake eno.

ਨਵੀਂ ਦਿੱਲੀ (ਸ਼ਾਹ) : ਜੇਕਰ ਪੇਟ ਵਿਚ ਗੈਸ ਜਾਂ ਬਦਹਜ਼ਮੀ ਹੋਣ ’ਤੇ ਤੁਸੀਂ ਵੀ ਈਨੋ ਦੀ ਵਰਤੋਂ ਕਰਦੇ ਹੋ ਤਾਂ ਜ਼ਰ੍ਹਾ ਹੋ ਜਾਓ ਸਾਵਧਾਨ,, ਕਿਉਂਕਿ ਤੁਹਾਡੇ ਹੱਥ ’ਚ ਫੜਿਆ ਪਾਊਚ ਨਕਲੀ ਈਨੋ ਵੀ ਹੋ ਸਕਦੈ,.., ਜੀ ਹਾਂ, ਦਿੱਲੀ ਪੁਲਿਸ ਨੇ ਅਜਿਹੇ ਹੀ ਨਕਲੀ ਈਨੋ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਏ ਜੋ ਨਕਲੀ ਈਨੋ ਤਿਆਰ ਕਰਕੇ ਮਾਰਕਿਟ ਵਿਚ ਵੇਚਦੀ ਸੀ। ਪੂਰੀ ਖ਼ਬਰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਰਾਜਧਾਨੀ ਦਿੱਲੀ ਦੇ ਇਬਰਾਹੀਮ ਪਿੰਡ ਵਿਚੋਂ ਇਕ ਨਕਲੀ ਈਨੋ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਭਾਰੀ ਮਾਤਰਾ ਵਿਚ ਨਕਲੀ ਈਨੋ ਦੇ ਪਾਊਚ ਬਰਾਮਦ ਕੀਤੇ ਨੇ। ਜਾਣਕਾਰੀ ਅਨੁਸਾਰ ਜਿਵੇਂ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਫੈਕਟਰੀ ਦੇ ਅੰਦਰ ਛਾਪਾ ਮਾਰਿਆ ਤਾਂ ਅੰਦਰਲੇ ਹਾਲਾਤ ਦੇਖ ਪੂਰੀ ਟੀਮ ਦੇ ਹੋਸ਼ ਉਡ ਗਏ। ਫੈਕਟਰੀ ਵਿਚ ਧੜੱਲੇ ਨਾਲ ਨਕਲੀ ਈਨੋ ਦੇ ਪਾਊਚ ਤਿਆਰ ਕੀਤੇ ਜਾ ਰਹੇ ਸੀ। ਟੀਮ ਨੇ ਫੈਕਟਰੀ ਵਿਚੋਂ  91257 ਨਕਲੀ ਈਨੇ ਮਾਰਕਾ ਪਾਊਚ, ਨਕਲੀ ਈਨੋ ਬਣਾਉਣ ਲਈ ਵਰਤਿਆ ਜਾਣ ਵਾਲਾ 80 ਕਿਲੋ ਕੱਚਾ ਮਾਲ ਬਰਾਮਦ ਕੀਤਾ। ਇਸ ਤੋਂ ਇਲਾਵਾ ਪੁਲਿਸ ਨੇ 13.080 ਕਿਲੋਗ੍ਰਾਮ ਈਨੋ ਮਾਰਕਾ ਪ੍ਰਿੰਟਡ ਰੋਲ ਵੀ ਜ਼ਬਦ ਕੀਤੇ ਜੋ ਮਾਲ ਦੀ ਪੈਕੇਜਿੰਗ ਲਈ ਵਰਤੇ ਜਾਂਦੇ ਸੀ। ਇੱਥੇ ਹੀ ਬਸ ਨਹੀਂ,, ਪੁਲਿਸ ਨੇ ਨਕਲੀ ਉਤਪਾਦਾਂ ’ਤੇ ਲਗਾਉਣ ਲਈ ਤਿਆਰ ਕੀਤੇ ਗਏ 54780 ਈਨੋ ਮਾਰਕ ਵਾਲੇ ਸਟਿੱਕਰ, 2100 ਅਧੂਰੇ ਈਨੋ ਮਾਰਕਾ ਪੈਕੇਟਟ ਵੀ ਫੈਕਟਰੀ ਦੇ ਅੰਦਰੋਂ ਬਰਾਮਦ ਕੀਤੇ, ਜਿਨ੍ਹਾਂ ਵਿਚ ਹਾਲੇ ਸਮਾਨ ਭਰਿਆ ਜਾਣਾ ਸੀ। ਸਭ ਤੋਂ ਅਹਿਮ ਇਹ ਕਿ ਫੈਕਟਰੀ ਦੇ ਅੰਦਰੋਂ ਈਨੋ ਪਾਊਚ ਭਰਨ ਅਤੇ ਪੈੱਕ ਕਰਨ ਵਾਲੀ ਇਕ ਮਸ਼ੀਨ ਵੀ ਜ਼ਬਤ ਕੀਤੀ ਗਈ ਐ।

ਰਿਪੋਰਟ ਮੁਤਾਬਕ ਕ੍ਰਾਈਮ ਬ੍ਰਾਂਚ ਨੇ ਇਹ ਕਾਰਵਾਈ ਯਸ਼ਪਾਲ ਸਪਰਾ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਜੋ ਈਨੋ ਬਣਾਉਣ ਵਾਲੀ ਕੰਪਨੀ ‘ਗਲੈਕਸੋ ਸਮਿੱਥ ਕਲਾਈਨ ਫਾਰਾਮਾਸਿਊਟੀਕਲਜ਼ ਲਿਮਟਿਡ’ ਦੇ ਅਧਿਕਾਰਤ ਨੁਮਾਇੰਦੇ ਹਨ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਇਬਰਾਹੀਮਪੁਰ ਪਿੰਡ ਵਿਚ ਅਸਲੀ ਉਤਪਾਦਾਂ ਦੀ ਆੜ ਵਿਚ ਗ਼ੈਰਕਾਨੂੰਨੀ ਫੈਕਟਰੀ ਚੱਲ ਰਹੀ ਐ, ਜਿੱਥੇ ਨਕਲੀ ਈਨੋ ਤਿਆਰ ਕੀਤੇ ਜਾ ਰਹੇ ਨੇ। ਇਸ ਨਕਲੀ ਈਨੋ ਨੂੰ ਬਜ਼ਾਰ ਵਿਚ ਅਸਲੀ ਦੱਸ ਕੇ ਵੇਚਿਆ ਜਾ ਰਿਹਾ ਸੀ। 

ਇਸ ਸ਼ਿਕਾਇਤ ਤੋਂ ਬਾਅਦ ਕ੍ਰਾਈਮ ਬ੍ਰਾਂਚ ਹਰਕਤ ਵਿਚ ਆਈ ਅਤੇ ਇਬਰਾਹੀਮਪੁਰ ਪਿੰਡ ਵਿਚ ਛਾਪੇਮਾਰੀ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਸੰਦੀਪ ਜੈਨ ਅਤੇ ਜਿਤੇਂਦਰ ਉਰਫ਼ ਛੋਟੂ ਦੇ ਤੌਰ ’ਤੇ ਹੋਈ ਐ। ਇਹ ਦੋਵੇਂ ਮੁਲਜ਼ਮ ਇਬਰਾਹੀਮਪੁਰ ਦੇ ਹੀ ਰਹਿਣ ਵਾਲੇ ਨੇ, ਜਿਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਐ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਕਲੀ ਮਾਲ ਦੀ ਸਪਲਾਈ ਕਿੱਥੇ ਕਿੱਥੇ ਕੀਤੀ ਜਾਂਦੀ ਸੀ ਅਤੇ ਇਸ ਰੈਕੇਟ ਵਿਚ ਹੋਰ ਕਿਹੜੇ ਕਿਹੜੇ ਲੋਕ ਸ਼ਾਮਲ ਨੇ।

ਦੱਸ ਦਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਵੀ ਪੁਲਿਸ ਨੇ ਦਿੱਲੀ ਦੇ ਜਗਤਪੁਰ ਅਤੇ ਵਜ਼ੀਰਾਬਾਦ ਵਿਚ ਵੀ ਛਾਪਾ ਮਾਰ ਕੇ ਇਕ ਨਕਲੀ ਟੁੱਥਪੇਸਟ ਕਲੋਜ਼ਅੱਪ ਅਤੇ ਨਕਲੀ ਈਨੋ ਬਣਾਉਣ ਵਾਲੀਆਂ ਫੈਕਟਰੀਆਂ ਫੜੀਆਂ ਸੀ, ਜਿਨ੍ਹਾਂ ਨੂੰ ਸਾਰਾ ਸਮਾਨ ਜ਼ਬਤ ਕਰਕੇ ਸੀਲ ਕਰ ਦਿੱਤਾ ਗਿਆ ਸੀ,, ਹੁਣ ਇਬਰਾਮਪੁਰ ਵਾਲੀ ਫੈਕਟਰੀ ਨੂੰ ਵੀ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਐ।