ਮੌਸਮੀ ਚੋਣਾਂ ਵਿਚ ਫਰਜੀ ਟਵਿਟਰ ਅਕਾਊਂਟ ਨਾਲ ਡਰ ਗਏ ਮਨੀਸ਼ੰਕਰ ਅਈਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਕਾਂਗਰਸੀ ਨੇਤਾ ਮਨੀ ਸ਼ੰਕਰ ਅਈਅਰ.....

Mani Shankar Aiyar

ਨਵੀਂ ਦਿੱਲੀ (ਭਾਸ਼ਾ): ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਕਾਂਗਰਸੀ ਨੇਤਾ ਮਨੀ ਸ਼ੰਕਰ ਅਈਅਰ ਅੱਜ-ਕੱਲ੍ਹ ਸੋਸ਼ਲ ਮੀਡੀਆ ਟਵਿਟਰ ਨੂੰ ਲੈ ਕੇ ਚਿੰਤਾ ਵਿਚ ਹਨ। ਦੱਸ ਦਈਏ ਕਿ ਉਨ੍ਹਾਂ ਦੇ ਨਾਮ ਤੋਂ ਇਕ ਫਰਜੀ ਅਕਾਊਂਟ ਬਣਾਇਆ ਗਿਆ ਹੈ। ਜਿਸ ਉਤੇ ਮਨੀਸ਼ੰਕਰ ਨੇ ਸਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਟਵਿਟਰ ਉਤੇ ਨਹੀਂ ਹੈ। ਜੋ ਅਕਾਊਂਟ ਚਲਾਇਆ ਜਾ ਰਿਹਾ ਹੈ ਉਹ ਫਰਜੀ ਹੈ।

ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, ‘‘ ਟਵਿਟਰ ਉਤੇ ਮੇਰੇ ਨਾਮ ਦਾ ਇਕ ਫਰਜੀ ਅਕਾਂਊਟ ਖੋਲਿਆ ਗਿਆ ਹੈ। ਇਸ ਉਤੇ ਘੱਟ ਤੋਂ ਘੱਟ ਇਕ ਸੁਨੇਹਾ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਹੈ।’’ ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਪ੍ਰਕਾਰ ਦੀ ਡਰਟੀ ਟਰਿਕਸ ਬੰਦ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਟਵਿਟਰ ਉਤੇ ਮਨੀਸ਼ੰਕਰ ਅਈਅਰ ਦੇ ਨਾਮ ਨਾਲ ਇਕ ਅਕਾਊਂਟ ਬਣਾਇਆ ਗਿਆ ਹੈ। ਜਿਸ ਦੇ ਦੁਆਰਾ ਲਗਾਤਾਰ ਹਰ ਮੁੱਦੇ ਉਤੇ ਟਵੀਟ ਕੀਤਾ ਜਾ ਰਿਹਾ ਹੈ।

ਅਕਾਊਂਟ ਦੀ ਪ੍ਰੋਫਾਇਲ ਵਿਚ ਅਈਅਰ ਦੇ ਬਾਰੇ ਵਿਚ ਸਾਰੀਆਂ ਜਾਣਕਾਰੀਆਂ ਲਿਖੀਆਂ ਹੋਈਆਂ ਹਨ। ਖਬਰ ਲਿਖੇ ਜਾਣ ਤੱਕ ਇਸ ਅਕਾਊਂਟ ਤੋਂ 53 ਟਵੀਟ ਕੀਤੇ ਜਾ ਚੁੱਕੇ ਹਨ ਜਦੋਂ ਕਿ 2000 ਤੋਂ ਜਿਆਦਾ ਲੋਕ ਇਸ ਅਕਾਊਂਟ ਨੂੰ ਫੋਲੋ ਕਰ ਚੁੱਕੇ ਹਨ।

ਅਕਾਊਂਟ ਤੋਂ ਲਗਾਤਾਰ ਹੋ ਰਹੇ ਟਵੀਟ ਦੇ ਹੀ ਕਾਰਨ ਕਈ ਨਾਮੀ ਲੋਕਾਂ ਨੇ ਵੀ ਇਸ ਨੂੰ ਫੋਲੋ ਕਰ ਲਿਆ ਹੈ। ਹਾਲਾਂਕਿ ਮਨੀਸ਼ੰਕਰ ਅਈਅਰ ਦੀ ਸਫਾਈ ਤੋਂ ਸਾਫ਼ ਹੈ ਕਿ ਇਹ ਇਕ ਫਰਜੀ ਅਕਾਊਂਟ ਹੈ।