ਸੰਵਿਧਾਨ ਦਿਵਸ 26 ਨਵੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਇਤਿਹਾਸ ਅਤੇ ਮਹੱਤਵ ਨੂੰ ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੂੰ ਇਕ ਪ੍ਰਭੂਸੱਤਾ,ਧਰਮ ਨਿਰਪੱਖ,ਸਮਾਜਵਾਦੀ ਅਤੇ ਜਮਹੂਰੀ ਗਣਤੰਤਰ ਐਲਾਨਦਾ ਹੈ ਅਤੇ ਆਪਣੇ ਨਾਗਰਿਕਾਂ ਲਈ ਬਰਾਬਰੀ,ਆਜ਼ਾਦੀ ਅਤੇ ਨਿਆਂ ਦਾ ਭਰੋਸਾ ਦਿੰਦਾ ਹੈ।

DR, Ambedkar

ਨਵੀਂ ਦਿੱਲੀ : Constitution Day of India :ਭਾਰਤ ਦਾ ਸੰਵਿਧਾਨਕ ਦਿਵਸ ਜਾਂ ਸਵਤੰਤਰ ਦਿਵਸ ਹਰ ਸਾਲ ਭਾਰਤ ਵਿੱਚ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਰਾਸ਼ਟਰੀ ਕਾਨੂੰਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਦਿਨ ਸਾਨੂੰ ਭਾਰਤ ਵਿਚ ਸੰਵਿਧਾਨ ਅਪਣਾਉਣ ਦੀ ਯਾਦ ਦਿਵਾਉਂਦਾ ਹੈ। ਇਸ ਦਿਨ 1949 ਵਿਚ, ਭਾਰਤ ਦੀ ਸੰਵਿਧਾਨ ਸਭਾ ਨੇ ਰਸਮੀ ਤੌਰ 'ਤੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਜੋ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।