ਦਰਦਨਾਕ ਹਾਦਸਾ: ਸ਼ਿਮਲਾ ‘ਚ 300 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, ਇਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਜ਼ ਰਫ਼ਤਾਰ ਕਾਰਨ ਵਾਪਰਿਆ ਹਾਦਸਾ

photo

 

ਸ਼ਿਮਲਾ : ਸ਼ਿਮਲਾ ਦੇ ਚੌਪਾਲ ਵਿੱਚ ਦੇਰ ਰਾਤ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਗੱਡੀ 300 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਦਾ ਕਾਰਨ ਤੇਜ਼ ਰਫਤਾਰ ਮੰਨਿਆ ਜਾ ਰਿਹਾ ਹੈ। ਮੁਸ਼ਕਿਲ ਇਲਾਕਾ ਹੋਣ ਕਾਰਨ ਪੁਲਿਸ ਨੂੰ ਬਚਾਅ ਕਾਰਜ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾ ਨਰਵਾ ਮੁੱਖ ਸੜਕ 'ਤੇ ਚੋਪਾਲ ਤੋਂ ਕਰੀਬ 12 ਕਿਲੋਮੀਟਰ ਦੂਰ ਸ਼ਿਟਨਾ ਵਿਖੇ ਵਾਹਨ ਨੰਬਰ ਐਚਪੀ 08ਏ-3078 ਹਾਦਸੇ ਦਾ ਸ਼ਿਕਾਰ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਗੱਡੀ ਤੇਜ਼ ਰਫਤਾਰ 'ਤੇ ਸੀ ਅਤੇ ਡਰਾਈਵਰ ਕੰਟਰੋਲ ਗੁਆ ਬੈਠਾ। ਜਿਸ ਕਾਰਨ ਕਾਰ ਕਰੀਬ 300 ਫੁੱਟ ਹੇਠਾਂ ਡੂੰਘੀ ਖਾਈ ਵਿੱਚ ਜਾ ਡਿੱਗੀ। ਜਿਸ ਵਿੱਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ।

ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਚੌਪਾਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ਵਾਸੀ ਪਿੰਡ ਮਿੰਡਾ ਤਹਿਸੀਲ ਨੇਰਵਾ ਜ਼ਿਲ੍ਹਾ ਸ਼ਿਮਲਾ ਵਜੋਂ ਹੋਈ ਹੈ। ਘਟਨਾ ਦੀ ਪੁਸ਼ਟੀ ਐਸਡੀਪੀਓ ਚੌਪਾਲ ਰਾਜਕੁਮਾਰ ਨੇ ਕੀਤੀ ਹੈ।