ਅੱਜ ਵੀ ਰਾਸ਼ਟਰੀ ਰਾਜਧਾਨੀ ਦੀ ਹਵਾ ਜ਼ਹਿਰੀਲੀ
ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ
ਨਵੀਂ ਦਿੱਲੀ: ਅੱਜ ਵੀ ਰਾਜਧਾਨੀ ਦਿੱਲੀ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਬਹੁਤ ਸਾਰੇ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਾਂਕ "ਬਹੁਤ ਮਾੜੇ" ਤੋਂ "ਗੰਭੀਰ" ਸ਼੍ਰੇਣੀ ਤੱਕ ਦਰਜ ਕੀਤਾ ਗਿਆ ਹੈ। ਸਵੇਰ ਤੋਂ ਹੀ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਛਾਈ ਹੋਈ ਦਿਖਾਈ ਦੇ ਰਹੀ ਹੈ। ਇਸ ਕਾਰਨ ਲੋਕਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈਣ ਦਾ ਖ਼ਤਰਾ ਵੱਧ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਵੇਰੇ 7 ਵਜੇ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦਿੱਲੀ ਦੇ ਆਨੰਦ ਵਿਹਾਰ ਵਿਚ 363, ਅਸ਼ੋਕ ਵਿਹਾਰ 361, ਅਲੀਪੁਰ 345, ਆਯਾ ਨਗਰ 306, ਬਵਾਨਾ 382, ਬੁਰਾੜੀ 346, ਚਾਂਦਨੀ ਚੌਕ 345, ਦਵਾਰਕਾ 359 ਹਵਾ ਗੁਣਵੱਤਾ ਸੂਚਾਂਕ ਦਰਜ ਕੀਤਾ ਗਿਆ।
ਦੂਜੇ ਪਾਸੇ ਅੰਤਰਰਾਸ਼ਟਰੀ ਏਅਰਪੋਰਟ ਖੇਤਰ ਵਿਚ 298, ਜਹਾਂਗੀਰਪੁਰੀ 367, ਲੋਧੀ ਰੋਡ 300, ਮੁੰਡਕਾ 371, ਨਜਫਗੜ੍ਹ 316, ਪੰਜਾਬੀ ਬਾਗ 368, ਰੋਹਿਣੀ 380, ਵਿਵੇਕ ਵਿਹਾਰ 365, ਸੋਨੀਆ ਵਿਹਾਰ 338, ਆਰਕੇ ਪੁਰਮ 348, ਵਜ਼ੀਰਪੁਰ 377 ਹਵਾ ਗੁਣਵੱਤਾ ਸੂਚਾਂਕ ਦਰਜ ਹੋਇਆ। ਏਮਜ਼ ਦੇ ਆਲੇ-ਦੁਆਲੇ ਦੇ ਖੇਤਰ ਨੂੰ ਜ਼ਹਿਰੀਲੇ ਧੂੰਏਂ ਦੀ ਇਕ ਪਰਤ ਨੇ ਢੱਕ ਲਿਆ ਹੈ। ਸੀ.ਪੀ.ਸੀ.ਬੀ. ਦੇ ਅਨੁਸਾਰ ਇਲਾਕੇ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਾਂਕ 348 ਹੈ, ਜੋ ਕਿ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ।