ਕਰਨਾਟਕ ‘ਚ ਬੀਜੇਪੀ ਦੇ ਦੋ ਸੰਸਦ ਲੜਦੇ ਹੋਏ ਕੈਮਰੇ ‘ਚ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਬੇਲਗਾਵੀ ਵਿਚ ਮੰਗਲਵਾਰ ਨੂੰ ਬੀਜੇਪੀ ਦੇ ਦੋ ਸੰਸਦ ਆਪਸ.....

Prabhakar Kore

ਨਵੀਂ ਦਿੱਲੀ (ਭਾਸ਼ਾ): ਕਰਨਾਟਕ ਦੇ ਬੇਲਗਾਵੀ ਵਿਚ ਮੰਗਲਵਾਰ ਨੂੰ ਬੀਜੇਪੀ ਦੇ ਦੋ ਸੰਸਦ ਆਪਸ ਵਿਚ ਲੜਦੇ ਹੋਏ ਕੈਮਰੇ ਵਿਚ ਕੈਦ ਹੋ ਗਏ। ਵਜ੍ਹਾ ਸੀ ਕਿ ਉਨ੍ਹਾਂ ਵਿਚੋਂ ਇਕ ਦਾ ਨਾਮ ਗੇਸਟ ਸੂਚੀ ਵਿਚ ਨਹੀਂ ਸੀ। ਦਰਅਸਲ, ਜਿਲ੍ਹੇ ਵਿਚ ਰੇਲਵੇ ਓਵਰ ਬ੍ਰਿਜ਼ ਦੇ ਉਦਘਾਟਨ ਦੇ ਦੌਰਾਨ ਲੋਕ ਸਭਾ ਸੰਸਦ ਸੁਰੇਸ਼ ਅੰਗਦੀ ਅਤੇ ਰਾਜ ਸਭਾ ਸਾਂਸਦ ਪ੍ਰਭਾਕਰ ਕੋਰੇ ਲੜਦੇ ਹੋਏ ਦਿਖੇ।

ਘਟਨਾ ਉਸ ਸਮੇਂ ਦੀ ਹੈ ਜਦੋਂ ਸੁਰੇਸ਼ ਅੰਗਦੀ, ਰਾਜ ਸਭਾ ਸੰਸਦ ਕੋਰੇ ਨੂੰ ਸਟੇਜ਼ ਉਤੇ ਲੈ ਜਾਣ ਲਈ ਉਨ੍ਹਾਂ ਦੇ ਕੋਲ ਚੱਲ ਕੇ ਆਏ। ਹਾਲਾਂਕਿ ਕੋਰੇ ਨੇ ਰੰਗ ਮੰਚ ਉਤੇ ਜਾਣ ਤੋਂ ਇਹ ਕਹਿ ਕੇ ਮਨ੍ਹਾਂ ਕਰ ਦਿਤਾ ਕਿ ਉਨ੍ਹਾਂ ਦਾ ਨਾਮ ਗੇਸਟ ਸੂਚੀ ਵਿਚ ਨਹੀਂ ਹੈ। ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਦੋਂ ਕੋਰੇ ਨੇ ਰੰਗ ਮੰਚ ਉਤੇ ਜਾਣ ਤੋਂ ਮਨਾਂ ਕਰ ਦਿਤਾ ਤਾਂ ਅੰਗਦੀ ਨੇ ਗੁੱਸੇ ਵਿਚ ਕਿਹਾ ਕਿ ਅਪਣੇ ਸੀਨੀਅਰ ਨਾਲ ਗੱਲ ਕਰਨ ਦਾ ਕੀ ਇਹ ਤਰੀਕਾ ਹੈ।

ਤੁਹਾਡੇ ਕੋਲ ਕੋਮਨ ਸੈਂਸ ਨਹੀਂ ਹੈ? ਇਸ ਉਤੇ ਜਵਾਬ ਦਿੰਦੇ ਹੋਏ ਕੋਰੇ ਨੇ ਕਿਹਾ ਕਿ ਦਾਦਾ ਗਿਰੀ ਮਤ ਕਰੋ। ਮੈਨੂੰ ਕੋਮਨ ਸੈਂਸ ਮਤ ਸਿਖਾਓ। ਕੋਰੇ ਦੇ ਨਾਲ ਬੈਠੇ ਹੋਏ ਮੰਤਰੀ ਸਤੀਸ਼ ਜਰਕੀਹੋਲੀ ਇਸ ਪੂਰੀ ਘਟਨਾ ਦੇ ਦੌਰਾਨ ਖੁਸ਼ ਹੁੰਦੇ ਨਜ਼ਰ ਆਏ। ਹਾਲਾਂਕਿ, ਲਗ-ਭਗ ਚਾਰ ਮਿੰਟ ਤੱਕ ਚੱਲੇ ਝਗੜੇ ਤੋਂ ਬਾਅਦ ਅੰਗਦੀ, ਕੋਰੇ ਨੂੰ ਸਟੇਜ਼ ਤੱਕ ਫੜ ਕੇ ਲੈ ਗਏ ਅਤੇ ਬਾਅਦ ਵਿਚ ਦੋਨੋਂ ਨੇਤਾ ਖੁਸ਼ ਹੁੰਦੇ ਦਿਖਾਈ ਦਿਤੇ।